ਸਮਾਣਾ/ਪਟਿਆਲਾ, 6 ਜਨਵਰੀ 2020 - ਪੱਤਰਕਾਰ ਰਾਜਿੰਦਰ ਸਿੰਘ ਦੇ ਪਿਤਾ ਅਤੇ ਪੱਤਰਕਾਰ ਤੇਜਿੰਦਰ ਸਿੰਘ ਦੇ ਤਾਇਆ ਸਵ. ਭਜਨ ਸਿੰਘ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਅੰਤਮ ਅਰਦਾਸ ਮੌਕੇ ਉਨ੍ਹਾਂ ਨੂੰ ਅੱਜ ਵੱਖ-ਵੱਖ ਆਗੂਆਂ ਵੱਲੋਂ ਸਰਧਾਂਜਲੀਆ ਭੇਂਟ ਕੀਤੀਆਂ ਗਈਆਂ। ਸਮਾਣਾ ਦੇ ਗੁਰੁਦਆਰਾ ਸ੍ਰੀ ਥੜਾ ਸਾਹਿਬ ਵਿਖੇ ਹੋਈ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਸਕੇ ਸਬੰਧੀਆਂ ਅਤੇ ਸਮਾਜਿਕ, ਧਾਰਮਿਕ ਸ਼ਖ਼ਸੀਅਤਾਂ ਅਤੇ ਪੱਤਰਕਾਰਾਂ ਨੇ ਸਰਧਾਂਜਲੀਆਂ ਭੇਂਟ ਕੀਤੀਆਂ।
ਇਸ ਦੌਰਾਨ ਸਰਧਾਂਜਲੀਆਂ ਭੇਂਟ ਕਰਦਿਆਂ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ 88 ਸਾਲਾਂ ਦੇ ਸਵਰਗੀ ਭਜਨ ਸਿੰਘ ਨੇ ਆਪਣੀ ਇਸ ਉਮਰ ਵਿਚ ਜਿੰਦਗੀ ਨੂੰ ਬਹੁਤ ਸਾਦੇ ਢੰਗ ਨਾਲ ਗੁਜਾਰਿਆ ਅਤੇ ਆਪਣੇ ਪਰਿਵਾਰ ਨੂੰ ਚੰਗੀ ਸਿੱਖਿਆ ਦਿੱਤੀ।
ਇਸ ਮੌਕੇ ਐਡਵੋਕੇਟ ਸਤਨਾਮ ਸਿੰਘ ਕਲੇਰ ਚੇਅਰਮੈਨ ਸਿੱਖ ਜੁਡੀਸ਼ੀਅਲ ਕਮਿਸਨ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਜੌਲੀ ਜਲਾਲਪੁਰ, ਜ਼ਿਲ੍ਹਾ ਦਿਹਾਤੀ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਸੁਖਵਿੰਦਰ ਸਿੰਘ ਦਾਨੀਪੁਰ, ਚੇਅਰਮੈਨ ਅਮਨਦੀਪ ਸਿੰਘ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ, ਅਜੈ ਕੁਮਾਰ ਅਲੀਪੁਰੀਆ, ਸੰਜੀਵ ਕੁਮਾਰ, ਸਰਬਜੀਤ ਸਿੰਘ, ਗੁਰਦਿਆਲ ਸਿੰਘ ਰੰਧਾਵਾ ਸਮੇਤ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਮੌਜੂਦ ਸੀ।