ਦਿਲਪ੍ਰੀਤ ਸਿੰਘ ਚਾਹਲ
ਪਟਿਆਲਾ 08 ਜਨਵਰੀ 2020: ਕੇਦਰ ਤੇ ਪੰਜਾਬ ਸਰਕਾਰ ਦੀਆ ਮੁਲਾਜਮ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਬਿਜਲੀ ਮੁਲਾਜਮਾਂ ਨੇ ਪੰਜਾਬ ਦੇ ਵੱਖ ਵੱਖ ਸਹਿਰਾਂ, ਅਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਖੰਨਾ, ਪਟਿਆਲਾ, ਸੰਗਰੂਰ, ਬਠਿਡਾ, ਫਿਰੋਜਪੁਰ, ਮਾਨਸਾ, ਮੁਕਤਸਰ, ਮੁਹਾਲੀ, ਰੋਪੜ, ਬਰਨਾਲਾ ਵੰਡ ਸਰਕਲਾਂ ਤੋ ਇਲਾਵਾ ਰੋਪੜ ਥਰਮਲ, ਲਹਿਰਾਂ ਮਹੁੱਬਤ ਥਰਮਲ ਪਲਾਟਾਂ ਤੇ ਬਿਜਲੀ ਮੁਲਾਜਮਾਂ ਨੇ ਰੈਲੀਆਂ ਕੀਤੀਆ। ਇਸ ਮੌਕੇ ਇੰਪਲਾਈਜ ਫੈਡਰੇਸਨ ਦੇ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਤੇ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਨੇ ਜਾਣਕਾਰੀ ਦੇਦੇ ਦੱਸਿਆ ਕਿ ਕੇਦਰ ਸਰਕਾਰ ਵੱਲੋ ਕ੍ਰਿਤ ਕਾਨੂੰਨਾ ਵਿੱਚ ਸੋਧਾ ਕਰਕੇ ਮੁਲਾਜਮਾ ਪੂਜੀਪਤੀਆਂ ਦੇ ਹੱਥ ਮਜਬੂਤ ਕੀਤੇ ਜਾ ਰਹੇ। ਸਮੱਚੇ ਦੇਸ ਵਿੱਚ ਬਿਜਲੀ, ਸਿਹਤ, ਸਿਖਿਆ ਦੇ ਬੁਨਿਆਦੀ ਢਾਚੇ ਨੂੰ ਤੋੜ ਤੇ ਦੇਸ ਦਾ ਸਰਮਾਇਆ ਲੁਟਾਇਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਬਠਿਡਾ, ਰੋਪੜ ਥਰਮਲ ਪਲਾਟਾ ਨੂੰ ਬੰਦ ਕੀਤਾ ਹੈ, ਮੁਲਾਜਮਾਂ ਦੇ ਮਸਲੇ ਹੱਲ ਨਹੀ ਕੀਤੇ, ਪੰਜਾਬ ਸਰਕਾਰ ਵੱਲੋ ਮੁਲਾਜਮਾ ਨੁੰ ਡਰਾਉਣ ਲਈ ਕਾਨੂੰਨ ਲਾਗੁ, ਮਹਿੰਗਾਈ ਭੱਤੇ ਦੇ ਬਕਾਏ, ਬਿਜਲੀ ਮੁਲਾਜਮਾਂ ਦੇ ਪੈ ਬੈਡ ਵਰਗੇ ਮਹੱਤਵਪੁਰਨ ਮਸਲੇ ਹੱਲ ਨਹੀ ਕੀਤੇ ਜਾ ਰਹੇ। ਉਹਨਾ ਕਿਹਾ ਕਿ ਸਰਕਾਰ ਦੀ ਮੁਲਾਜਮ ਵਿਰੋਧੀ ਨੀਤੀ ਦੇ ਵਿਰੋਧ ਵਿੱਚ ਬਿਜਲੀ ਕਾਮੇ ਬਿਜਲੀ ਮੁਲਾਜਮ ਏਕਤਾ ਪੰਜਾਬ ਦੀ ਅਗਵਾਈ ਵਿੱਚ ਸੰਘਰਸ ਤੇਜ ਕਰਨਗੇ।