ਹੋਰ ਵਸਤਾਂ ਦੀ ਸਪਲਾਈ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, ਤਿੰਨ ਗ੍ਰਿਫ਼ਤਾਰ
ਸੰਗਰੂਰ, 13 ਜਨਵਰੀ 2020: ਜ਼ਿਲਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਾਅਲੀ ਅਤੇ ਮਿਲਾਵਟੀ ਵਸਤਾਂ ਤਿਆਰ ਕਰਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਡੀ.ਐਸ.ਪੀ (ਡੀ) ਸ੍ਰੀ ਮੋਹਿਤ ਅਗਰਵਾਲ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਕਰਮਜੀਤ ਸਿੰਘ ਇੰਚਾਰਜ ਐਟੀ ਨਾਰਕੋਟਿਕ ਸੈਲ ਸੰਗਰੂਰ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁਖਬਰੀ ਮਿਲਣ 'ਤੇ ਵਰਿੰਦਰਪਾਲ ਉਰਫ ਬੰਟੀ ਪੁੱਤਰ ਜਗਦੀਸ਼ ਚੰਦ ਵਾਸੀ ਨਿਊ ਫਰੈਂਡਸ ਕਲੌਨੀ ਸੰਗਰੂਰ ਜੋ ਕਿ ਪਿੰਡ ਸੋਹੀਆਂ ਵਿਖੇ ਦੁੱਧ ਦੀ ਫੈਕਟਰੀ ਚਲਾ ਰਿਹਾ ਹੈ, ਜੋ ਇਸ ਫੈਕਟਰੀ ਵਿੱਚ ਜਾਅਲੀ ਦੁੱਧ ਤਿਆਰ ਕਰਕੇ, ਮੋਟਾ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਆ ਕੇ ਆਮ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਅਤੇ ਉਹਨਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ, ਅੱਗੇ ਵੇਚਦਾ ਹੈ। ਜਿਸ 'ਤੇ ਐਸ.ਸੀ ਕਰਮਜੀਤ ਸਿੰਘ ਇੰਚਾਰਜ ਐਟੀ ਨਾਰਕੋਟਿਕ ਸੈਲ ਸੰਗਰੂਰ ਨੇ ਮੁਕੱਦਮਾ ਨੰਬਰ 08 ਮਿਤੀ 12-01-2020 ਅ/ਧ 308, 272, 273, 420 ਹਿੰ:ਦੰ: ਥਾਣਾ ਸਦਰ ਸੰਗਰੂਰ ਵਿਖੇ ਦਰਜ ਕਰਵਾਇਆ ਅਤੇ ਸ੍ਰੀ ਰਵਿੰਦਰ ਗਰਗ ਸਹਾਇਕ ਫੂਡ ਕਮਿਸ਼ਨਰ ਅਤੇ ਸ਼੍ਰੀ ਚਰਨਜੀਤ ਸਿੰਘ ਫੂਡ ਸੇਫਟੀ ਅਫਸਰ ਜਿਲ•ਾ ਮਾਨਸਾ ਨਾਲ ਮੌਕੇ 'ਤੇ ਪਹੁੰਚਣ ਲਈ ਤਾਲਮੇਲ ਕੀਤਾ ਗਿਆ।
ਐਸ.ਐਸ.ਪੀ ਨੇ ਦੱਸਿਆ ਕਿ ਅਂੈਟੀ ਨਾਰਕੋਟਿਕ ਸੈਲ ਸੰਗਰੂਰ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਵਰਿੰਦਰਪਾਲ ਉਰਫ ਬੰਟੀ ਉਕਤ ਦੀ ਫੈਕਟਰੀ 'ਤੇ ਰੇਡ ਕਰਕੇ ਮੌਕੇ ਤੇ ਇੱਕ ਟਾਟਾ 407 ਜਿਸ ਦਾ ਨੰਬਰ ਪੀ.ਬੀ 13 ਏ.ਏ ੮੨੬੫ ਵਿੱਚ ਕਰੀਬ 4 ਹਜਾਰ ਲੀਟਰ ਮਿਲਾਵਟੀ ਦੁੱਧ, ਇੱਕ ਟਾਟਾ 409 ਜਿਸ ਦਾ ਨੰਬਰ ਪੀ.ਬੀ 10 ਈ.ਐਸ ੧੪੯੨ ਵਿੱਚ ਕਰੀਬ 3 ਹਜਾਰ ਲੀਟਰ ਮਿਲਾਵਟੀ ਦੁੱਧ (ਕੁੱਲ 7 ਹਜਾਰ ਲੀਟਰ ਮਿਲਾਵਟੀ ਦੁੱਧ), ਇੱਕ ਡਰੰਮ ਪਲਾਸਟਿਕ ਜਿਸ ਵਿੱਚ 200 ਲੀਟਰ ਸੋਰਬੀਟੋਲ ਤੇਲ, 18ੌ ਟੀਨ ਵਨਸਪਤੀ ਡਾਲਡਾ ਘੀ, ਇਲੈਕਟ੍ਰਿਕ ਭੱਠੀ ਸਮੇਤ ਦੇਗਾ ਜਿਸ ਵਿੱਚ ਡਾਲਡਾ ਘੀ ਅਤੇ ਮਿਲਾਵਟੀ ਮਟੀਰੀਅਲ, ਇੱਕ ਮਿਕਸਰ ਗ੍ਰੈਂਡਰ ਸਮੇਤ ਡਰੰਮੀ ਜਿਸ ਵਿੱਚ ਕਰੀਬ 20 ਲੀਟਰ ਮਿਲਾਵਟੀ ਦੁੱਧ ਤਿਆਰ ਕਰਨ ਵਾਲਾ ਤਰਲ ਪਦਾਰਥ, ਇੱਕ ਗਰੇਅ ਰੰਗ ਦਾ ਟੀਨ ਡਰੰਮ ਜਿਸ ਵਿੱਚ 175 ਲੀਟਰ ਆਰ.ਐਮ, 11 ਥੈਲੇ ਪਲਾਸਟਿਕ ਜਿਸ ਵਿੱਚ ਗੂਲੁਕੋਜ ਪਾਊਡਰ ਅਤੇ ਇੱਕ ਵਹੀਕਲ ਛੋਟਾ ਹਾਥੀ ਬਰਾਮਦ ਕਰਵਾਇਆ ਅਤੇ ਮੌਕੇ ਤੇ ਬਰਾਮਦ ਵਸਤੂਆਂ ਦੇ ਸੈਂਪਲ ਸਿਹਤ ਵਿਭਾਗ ਦੀ ਟੀਮ ਵੱਲੋਂ ਲਏ ਗਏ ਸਨ। ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵਰਿੰਦਰਪਾਲ ਉਰਫ ਬੰਟੀ ਪੁੱਤਰ ਜਗਦੀਸ਼ ਚੰਦ ਵਾਸੀ ਨਿਊ ਫਰੈਂਡਸ ਕਲੋਨੀ ਕਾਫੀ ਲੰਮੇ ਸਮੇਂ ਤੋਂ ਜਾਅਲੀ ਦੁੱਧ ਵੱਡੇ ਪੱਧਰ 'ਤੇ ਸਪਲਾਈ ਕਰਨ ਲਈ ਤਿਆਰ ਕਰਦਾ ਹੈ। ਉਨ•ਾਂ ਦੱਸਿਆ ਕਿ ਸੈਟਰ 'ਤੇ ਫੂਡ ਵਿਭਾਗ ਵੱਲੋਂ ਪਹਿਲਾਂ ਵੀ 6 ਵਾਰ ਰੇਡ ਹੋ ਚੁੱਕੀ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਪੁੱਛ ਗਿੱਛ ਤੋਂ ਪਤਾ ਲੱਗਾ ਹੈ ਕਿ ਇਨ•ਾਂ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਅਲੀ ਦੁੱਧ ਦੀ ਸਪਲਾਈ ਕੀਤੀ ਜਾਂਦੀ ਸੀ, ਜੋ ਇਹ ਜਾਅਲੀ ਦੁੱਧ ਚਾਣਕੀਆ ਡਾਇਰੀ ਫਤਿਹਗੜ ਸਾਹਿਬ, ਦੁਰਗਾ ਡਾਇਰੀ ਕੁਰਕਸ਼ੇਤਰ, ਖੇਤਪਾਲ ਡਾਇਰੀ ਜਗਰਾਓਂ, ਕਾਥਪਾਲ ਡਾਇਰੀ ਫਤਿਹਗੜ ਪੰਜਤੂਰ ਜਿਲ•ਾ ਮੋਗਾ ਤੇ ਮਾਨਸਾ ਨੂੰ ਸਪਲਾਈ ਕਰਦੇ ਸਨ। ਦੋਸੀਆਨ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ।
ਦੋਸੀਆਨ ਦਾ ਵੇਰਵਾ
ਲੜੀ ਨੰ: ਦੋਸੀ ਦਾ ਨਾਮ ਪਤਾ ਉਮਰ ਪੜਾਈ
੧. ਵਰਿੰਦਰਪਾਲ ਉਰਫ ਬੰਟੀ ਪੁੱਤਰ ਜਗਦੀਸ਼ ਚੰਦ ਵਾਸੀ ਨਿਊ ਫਰੈਂਡਸ ਕਲੌਨੀ ਸੰਗਰੂਰ 44 ਸਾਲ 10ਵੀਂ ਪਾਸ
੨. ਰਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਡਬਰ 40 ਸਾਲ ਅਨਪੜ
੩. ਬਲਜਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸੰਤ ਈਸ਼ਰ ਸਿੰਘ ਨਗਰ ਗਲੀ ਨੰ. 6 ਸੰਗਰੂਰ 34 ਸਾਲ ਚੌਥੀ ਪਾਸ
ਬਰਾਮਦਗੀ ਦਾ ਵੇਰਵਾ:-
1. ਇੱਕ ਟਾਟਾ 407 ਜਿਸ ਦਾ ਨੰਬਰ P2 ੧੩ 11 ੮੨੬੫ ਵਿੱਚ ਕਰੀਬ 4 ਹਜਾਰ ਲੀਟਰ ਮਿਲਾਵਟੀ ਦੁੱਧ
2. ਇੱਕ ਟਾਟਾ 409 ਜਿਸ ਦਾ ਨੰਬਰ P2 ੧੦ 5S ੧੪੯੨ ਵਿੱਚ ਕਰੀਬ 3 ਹਜਾਰ ਲੀਟਰ ਮਿਲਾਵਟੀ ਦੁੱਧ
3. ਇੱਕ ਡਰੰਮ ਪਲਾਸਟਿਕ ਜਿਸ ਵਿੱਚ 200 ਲੀਟਰ ਸੋਰਬੀਟੋਲ ਤੇਲ
4. 18ੌ ਟੀਨ ਬਨਸਪਤੀ ਡਾਲਡਾ ਘੀ
5. ਇਲੈਕਟ੍ਰਿਕ ਭੱਠੀ ਸਮੇਤ ਦੇਗਾ ਜਿਸ ਵਿੱਚ ਡਾਲਡਾ ਘੀ ਅਤੇ ਮਿਲਾਵਟੀ ਮਟੀਰੀਅਲ
6. ਇੱਕ ਮਿਕਸਰ ਗ੍ਰੈਂਡਰ ਸਮੇਤ ਡਰੰਮੀ ਜਿਸ ਵਿੱਚ ਕਰੀਬ 20 ਲੀਟਰ ਮਿਲਾਵਟੀ ਦੁੱਧ
7. ਇੱਕ ਗਰੇਅ ਰੰਗ ਦਾ ਟੀਨ ਡਰੰਮ ਜਿਸ ਵਿੱਚ 175 ਲੀਟਰ ਆਰ. ਐਮ
8. 11 ਥੈਲੇ ਪਲਾਸਟਿਕ ਜਿਸ ਵਿੱਚ ਗੂਲੁਕੋਜ ਪਾਊਡਰ
9. ਇੱਕ ਵਹੀਕਲ ਛੋਟਾ ਹਾਥੀ