ਬੱਸ ਸਟੈਂਡ ਲਈ ਸੀਮਿੰਟਿਡ ਬੈਂਚ ਤੇ ਪਿੰਡ ਲਈ ਸੋਲਰ ਲਾਇਟਾਂ ਦਿੱਤੀਆਂ ਜਾਣਗੀਆਂ
ਰੂਪਨਗਰ, 13 ਜਨਵਰੀ,2020: ਨੇੜਲੇ ਪਿੰਡ ਮਾਜਰੀ ਗੁੱਜਰਾਂ ਦੇ ਬਾਬਾ ਘੋੜੀ ਵਾਲੇ ਅਸਥਾਨ 'ਤੋ ਲੋਹੜੀ ਦਾ ਸਾਲਾਨਾਂ ਸਮਾਗਮ ਕਰਵਾਇਆ ਗਿਆ, ਜਿਥੇ ਪਹੁੰਚ ਕੇ ਮੁੱਖ ਮਹਿਮਾਨ ਸਾਂਸਦ ਮਨੀਸ਼ ਤਿਵਾੜੀ ਨੇ ਅਪਣੀ ਹਾਜਰੀ ਲਗੁਵਾਈ ਅਤੇ ਮੱਥਾ ਟੇਕ ਕੇ ਗੁਰੂ ਮਾਹਰਾਜ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ 'ਤੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਜੀ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਹੈ, ਜੋ ਕਿ ਪੂਰੇ ਦੇਸ਼ ਵਿਚ ਮਨਾ ਕੇ ਅਪਣੀ ਖੁਸ਼ੀ ਦਾ ਇਜਹਾਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਾਂਸਦ ਮਨੀਸ਼ ਤਿਵਾੜੀ ਜੀ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਨੂੰ ਚੱਲਣ ਵਾਲੀ ਪੰਜਾਬ ਰੋਡਵੇਜ ਬੱਸ ਚ ਚੜ੍ਹਨ ਵਾਲੀਆਂ ਸਵਾਰੀਆਂ ਲਈ ਵੱਖ-ਵੱਖ ਪਿੰਡਾਂ ਦੇ ਬੱਸ ਸਟੈਂਡਾਂ 'ਤੇ ਸੀਮਿੰਟਿਡ ਬੈਂਚ ਜਲਦੀ ਹੀ ਲਗਵਾਏ ਜਾਣਗੇ। ਸਾਂਸਦ ਤਿਵਾੜੀ ਨੇ ਲੋਕਾਂ ਦੀ ਮੰਗ ਨੂੰ ਕਬੂਲ ਕਰਦੇ ਹੋਏ ਕਿਹਾ ਕਿ ਭਾਖੜਾ ਨਹਿਰ ਉਤੇ ਜਿਸ ਪੁੱਲ ਦੀ ਮਿਆਦ ਪੂਰੀ ਹੋ ਚੁੱਕੀ ਹੈ ਅਤੇ ਪ੍ਰਸ਼ਾਸਨ ਵਲੋਂ ਅਣਸੇਫ ਕਰਾਰ ਦਿੱਤਾ ਜਾ ਚੁੱਕਾ ਹੈ, ਉਸ ਪੁੱਲ ਦੀ ਡਿਜਾਇਨਿੰਗ ਹੋ ਚੁੱਕੀ ਹੈ, ਜਿਸਦੇ ਬਹੁਤ ਜਲਦੀ ਟੈਂਡਰ ਲੱਗ ਜਾਣ ਤੋਂ ਬਾਅਦ ਨਵਾਂ ਪੁੱਲ ਨਿਵਾਸੀਆਂ ਲਈ ਤਿਆਰ ਕਰਕੇ ਦੇ ਦਿੱਤਾ ਜਾਵੇਗਾ।
ਸਾਂਸਦ ਮਨੀਸ਼ ਤਿਵਾੜੀ ਜੀ ਨੇ ਕਿਹਾ ਕਿ ਪਿੰਡ ਨੂੰ ਸੋਲਰ ਲਾਇਟਾਂ ਕੁਝ ਹੀ ਦਿਨਾਂ ਵਿਚ ਲਗਵਾ ਦਿੱਤੀਆਂ ਜਾਣਗੀਆਂ। ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ ਗ੍ਰਾਮ ਪੰਚਾਇਤ ਨੂੰ ਕਿਹਾ ਕਿ ਪਿਛਲੇ ਸਮੇਂ ਜੋ ਰੇਲਵੇ ਫਾਟਕ ਬੰਦ ਕਰ ਦਿੱਤੇ ਗਏ ਸੀ, ਉਨ੍ਹਾਂ ਸਬੰਧੀ ਪੰਚਾਇਤ ਵਲੋਂ ਇਕ ਮਤਾ ਪਾ ਕੇ ਦੇਣ, ਤਾਂ ਜੋ ਇਹ ਮੁੱਦਾ ਲੋਕ ਸਭਾ 'ਚ ਉਠਾਇਆ ਜਾ ਸਕੇ। ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਨੂੰ ਵਿਕਸਿਤ ਕਰਨ ਦੀ ਬਹੁਤ ਹੀ ਜਿਆਦਾ ਜਰੂਰਤ ਹੈ, ਜਿਸਦੀ ਸ਼ੁਰੂਆਤ ਹੋ ਚੁੱਕੀ ਹੈ, ਵਿਕਾਸ ਪੱਖੋਂ ਸੱਖਣਾ ਨਹੀਂ ਛੱਡਾਂਗਾ। ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦੀ ਹਲਕੇ ਦੇ ਸਾਰੇ ਕੰਮਾਂ ਨੂੰ ਨੇਪਰੇ ਚਾੜਿਆ ਜਾਵੇਗਾ।
ਇਸ ਮੌਕੇ 'ਤੇ ਲਾਰਜ ਇੰਡਸਟਰੀ ਵਿਕਾਸ ਬੋਰਡ ਪੰਜਾਬ ਚੇਅਰਮੈਨ ਸ਼੍ਰੀ ਪਵਨ ਦੀਵਾਨ, ਜਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਪੁਰੀ, ਪਿੰਡ ਅਵਾਨਕੋਟ ਸਾਬਕਾ ਸਰਪੰਚ ਗੁਰਮੇਲ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ ਸੈਣੀ, ਰਚਨ ਸਿੰਘ, ਰਾਮ ਕ੍ਰਿਸ਼ਨ, ਨਰਿੰਦਰ ਪੁਰੀ, ਤੇਜਾ ਸਿੰਘ, ਰਘੁਬੀਰ ਸਿੰਘ ਸੋਨੀ, ਨੰਦ ਸਿੰਘ, ਤੋਂ ਇਲਾਵਾ ਇਲਾਕੇ ਦੀ ਸੰਗਤ ਹਾਜ਼ਰ ਸੀ।