ਹਰੀਸ਼ ਕਾਲੜਾ
ਰੂਪਨਗਰ, 13 ਜਨਵਰੀ 2020 - ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸੁਮੀਤ ਜਾਰੰਗਲ ਨੇ ਧਾਰਾ 144 ਅਧੀਨ ਜ਼ਿਲ੍ਹਾ ਰੂਪਨਗਰ ਵਿੱਚ ਕਿਸੇ ਅਣ-ਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਜਿਿਵੱਚ ਪੈਂਦੇ ਹੋਟਲ, ਢਾਬੇ, ਸਰਾਵਾਂ, ਰੈਸਟੋਰੈਂਟਾਂ ਦੇ ਮਾਲਕਾਂ ਨੂੰ ਹੋਟਲ, ਢਾਬੇ, ਸਰਾਵਾਂ, ਰੈਸਟੋਰੈਂਟਾਂ ਵਿੱਚ ਠਹਿਰਣ ਵਾਲੇ ਵਿਅਕਤੀਆਂ ਦੀ ਸੂਚਨਾ ਲਈ ਰਜਿਸਟਰ ਲਗਾਉਣ ਤੇ ਰਜਿਸਟਰ ਨੂੰ ਮੇਨਟੇਨ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਹੋਟਲ, ਢਾਬੇ, ਸਰਾਵਾਂ, ਰੈਸਟੋਰੈਂਟਾਂ ਦੇ ਮਾਲਿਕ ਆਉਣ ਵਾਲੇ ਵਿਅਕਤੀ ਤੋਂ ਕੋਈ ਇਕ ਸਬੂਤ ਜਿਵੇਂ ਪਾਸਪੋਰਟ, ਡਰਾਇਵਿੰਗ ਲਾਈਸੰਸ, ਸਰਵਿਸ ਆਈ.ਕਾਰਡ ਸਮੇਤ ਫੋਟੋਗ੍ਰਾਫ, ਬੈਂਕ/ਪੋਸਟ ਆਫਿਸ ਵਲੋਂ ਜਾਰੀ ਕੀਤੀ ਪਾਸਬੁੱਕ, ਪੈਨਕਾਰਡ, ਰਜਿਸਟਰਾਰ ਜਨਰਲ ਆਫ ਇੰਡੀਆਂ ਵਲੋਂ ਜਾਰੀ ਸਮਾਰਟਕਾਰਡ, ਜੋਬ ਕਾਰਡ, ਹੈਲਥ ਇਸ਼ੋਰੈਂਸ ਸਮਾਰਟ ਕਾਰਡ, ਪੈਨਸ਼ਨ ਕਾਗਜਾਤ, ਅਧਾਰ ਕਾਰਡ ਆਦਿ ਦੀ ਫੋਟੋ ਕਾਪੀ ਹਾਸਲ ਕਰਨਗੇ।
ਇਕ ਹੋਰ ਹੁਕਮ ਰਾਂਹੀਂ ਨੇ ਧਾਰਾ 144 ਅਧੀਨ ਜ਼ਿਲ੍ਹਾ ਰੂਪਨਗਰ ਵਿੱਚ ਕਿ ਰੋਸ ਮੁਜ਼ਾਹਰੇ, ਧਰਨੇ ਆਦਿ ਕਾਰਨ ਆਮ ਜਨਤਾ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਮੁੱਖ ਰੱਖਦਿਆਂ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ 'ਤੇ ਪੂਰਨ ਰੂਪ 'ਚ ਪਾਬੰਦੀ ਲਗਾ ਦਿੱਤੀ ਹੈ।ਜਾਰੀ ਕੀਤੇ ਹੁਕਮ 'ਚ ਉਨਾਂ ਸਪੱਸ਼ਟ ਕੀਤਾ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤੇ ਜਾਂਦੇ ਰੋਸ ਮੁਜ਼ਾਹਰੇ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ। ਇਸ ਕਾਰਨ ਆਵਾਜਾਈ ਦੀ ਸਮੱਸਿਆ ਪੈਦਾ ਹੋਜਾਂਦੀ ਹੈ, ਇਸ ਲਈਜਨਤਾ ਦੀ ਮੁਸ਼ਕਲ ਨੂੰ ਧਿਆਨ 'ਚ ਰੱਖਦੇ ਹੋਏ ਅਜਿਹਾ ਕੀਤਾ ਗਿਆ ਹੈ।ਇਹ ਹੁਕਮ ਅਰਧ ਸਰਕਾਰੀ ਬਲ,ਮਿਲਟਰੀ ਬਲ ਅਤੇ ਡਿਊਟੀ ਤੇ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ, ਧਾਰਮਿਕ ਰਸਮਾਂ , ਸ਼ਾਦੀਆਂ ਜਾਂ ਨਿਜੀ ਸਮਾਗਮਾਂ ਅਤੇ ਮ੍ਰਿਤਕਾਂ ਦੇ ਸੰਸਕਾਰ ਕਰਨ ਸਬੰਧੀ ਹੋਣ ਵਾਲੇ ਇਕੱਠ 'ਤੇ ਲਾਗੂ ਨਹੀਂ ਹੋਣਗੇ। ਇਹ ਹੁਕਮ ਉਹਨਾਂ ਜਲੂਸਾਂ/ਮੀਟਿੰਗਾਂ ਅਤੇ ਧਰਨਿਆਂ ਤੇ ਵੀ ਲਾਗੂ ਨਹੀਂ ਹੋਣਗੇ ਜਿਹਨਾਂ ਸਬੰਧੀ ਪ੍ਰਬੰਧਕਾਂ ਵੱਲੋਂ ਲਿਖਤੀ ਬੇਨਤੀ ਕਰਕੇ ਸਬੰਧਤ ਉਪ ਮੰਡਲ ਮੈਜਿਸਟਰੇਟ ਜਾਂ ਯੋਗ ਪੁਲਿਸ ਅਧਿਕਾਰੀ ਪਾਸੋਂ ਪ੍ਰਵਾਨਗੀ ਲਈ ਹੋਵੇ।
ਇਸ ਤੋਂ ਇਲਾਵਾ ਉਨਾਂ ਜਾਬਤਾ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲਾ ਰੂਪਨਗਰ ਦੀ ਹਦੂਦ ਅੰਦਰ ਰਜਿਸਟਰ ਮੈਨਟੇਨ ਕਰਨ ਤੋ ਬਿਨ੍ਹਾ ਨੰਬਰ ਪਲੇਟ ਬਨਾਉਣ ਅਤੇ ਨੰਬਰ ਲਿਖਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਂਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕ ਸੀਨੀਅਰ ਪੁਲਿਸ ਕਪਤਾਨ, ਰੂਪਨਗਰ ਨੇ ਆਪਣੇ ਦਫਤਰ ਦੇ ਪੱਤਰ ਨੰ:35575 ਮਿਤੀ 16-10-2018 ਰਾਹੀਂ ਉਨਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਜਿਲ੍ਹੇ ਵਿੱਚ ਮਾੜੇ ਅਨਸਰ ਗੈਂਗਸਟਰ ਮੋਟਰ ਸਾਈਕਲਾਂ/ ਸਕੂਟਰਾਂ/ ਕਾਰ੍ਹਾਂ/ ਵਹੀਕਲਾਂ ਤੇ ਜਾਲੀ ਨੰਬਰ ਲਗਾ ਕੇ ਸਨੇਚਿੰਗ ਵਗੈਰਾ ਅਤੇ ਹੋਰ ਜੁਰਮ ਕਰਦੇ ਹਨ ਜਿਨ੍ਹਾਂ ਨੂੰ ਗਿਰਫਤਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਬੰਧੀ ਜਿਲ੍ਹੇ ਵਿੱਚ ਨੰਬਰ ਪਲੇਟ ਬਨਾਉਣ ਵਾਲੇ ਅਤੇ ਨੰਬਰ ਲਿਖਣ ਵਾਲੇ ਦੁਕਾਨਦਾਰਾਂ ਨੂੰ ਨੰਬਰ ਪਲੇਟ ਬਨਾਉਂਦੇ ਸਮੇਂ ਅਤੇ ਨੰਬਰ ਲਿਖਦੇ ਸਮੇਂ ਰਜਿਸਟਰ ਮੇੈਨਟੇਨ ਕਰਨ ਦੀ ਹਦਾਇਤ ਕੀਤੀ ਜਾਵੇ ।
ਇਹ ਹੁਕਮ 08 ਮਾਰਚ 2020 ਤੱਕ ਲਾਗੂ ਰਹਿਣਗੇ।