ਰੂਪਨਗਰ- ਆਪਣਾ ਘਰ 'ਚ ਲੋਹੜੀ ਬਾਲਣ ਦਾ ਅਰੰਭ ਕਰਦੇ ਹੋਏ ਬਜ਼ੁਰਗ ਵਰਿੰਦਰ ਸ਼ਰਮਾ ਅਤੇ ਲੋਹੜੀ ਸਮਾਗਮ ਵਿੱਚ ਹਾਜ਼ਰ ਬਜ਼ੁਰਗ ਤੇ ਪਤਵੰਤੇ ਸ਼ਹਿਰੀ।
ਹਰੀਸ਼ ਕਾਲੜਾ
ਰੂਪਨਗਰ, 13 ਜਨਵਰੀ 2020: ਸਰਸਵਤੀ ਦੇਵੀ ਮੁੰਦਰਾ ਚੈਰੀਟਬਲ ਟਰੱਸਟ (ਰਜਿ.) ਵਲੋਂ ਇੱਥੇ ਹਵੇਲੀ ਕਲਾਂ ਵਿਖੇ ਚਲਾਏ ਜਾ ਰਹੇ ਬਜ਼ੁਰਗਾਂ ਦੇ ''ਆਪਣਾ ਘਰ" ਵਿਖੇ ਅੱਜ ਇੰਨਰਵੀਲ ਕਲੱਬ ਰੂਪਨਗਰ ਦੇ ਮੈਂਬਰਾਂ ਵਲੋਂ ਪੰਜਾਬ ਦੇ ਵਿਰਸੇ ਦਾ ਮਹੱਤਵਪੂਰਨ ਤਿਉਹਾਰ ਲੋਹੜੀ ਬਜ਼ੁਰਗਾਂ ਸੰਗ ਬਹੁਤ ਹੀ ਉਤਸਾਹ ਨਾਲ ਮਨਾਇਆ ਗਿਆ। ਲੋਹੜੀ ਬਾਲਣ ਦੀ ਰਸਮ ਦਾ ਅਰੰਭ ਆਪਣਾ ਘਰ 'ਚ ਰਹਿ ਰਹੇ ਬਜ਼ੁਰਗ ਵਰਿੰਦਰ ਸ਼ਰਮਾ ਨੇ ਕੀਤਾ ਅਤੇ ਇੰਨਰਵੀਲ ਕਲੱਬ ਦੇ ਮੈਂਬਰਾਂ ਵਲੋਂ ਗਾਅਤ੍ਰੀ ਮੰਤਰ ਦਾ ਜਾਪ ਕੀਤਾ ਗਿਆ। ਇਸ ਮੌਕੇ ਪੰਜਾਬ ਬਧਿੱਰ ਵਿਦਿਆਲਿਆ ਸ਼ਾਮਪੁਰਾ ਦੇ ਗੁੰਗੇ ਬਹਿਰੇ ਬੱਚਿਆਂ ਨੇ ਸੰਸਥਾ ਦੀ ਪ੍ਰਿੰਸੀਪਲ ਨੀਲਮ ਦੱਤਾ ਦੀ ਅਗਵਾਈ ਵਿੱਚ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਅਤੇ ਵਿਨੋਦ ਜੈਨ ਅਤੇ ਧਰਮਪਾਲ ਆਹਲੂਵਾਲੀਆ ਨੇ ਲੋਹੜੀ ਦੇ ਗੀਤ ਨਾਲ ਸਭ ਦਾ ਮਨੋਰੰਜਨ ਕੀਤਾ। ਇਸ ਮੌਕੇ ਆਪਣਾ ਘਰ ਦੇ ਟਰੱਸਟੀਆਂ, ਇੰਨਰਵੀਲ ਕਲੱਬ ਦੇ ਮੈਂਬਰਾਂ ਅਤੇ ਇਕਤੱਰਤ ਪਤਵੰਤੇ ਸ਼ਹਿਰੀਆਂ ਨੇ ਇਕ ਦੂਜੇ ਨਾਲ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਮਾਜ ਦੇ ਬਜ਼ੁਰਗਾਂ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ।
ਇਸ ਮੌਕੇ ਉੱਘੇ ਸਮਾਜ ਸੇਵਕ ਤੇ ਟਰਸੱਟ ਦੇ ਪੈਰਟਨ ਡਾ. ਆਰ. ਐਸ. ਪਰਮਾਰ ਨੇ ਲੋਹੜੀ ਦੇ ਤਿਉਹਾਰ ਦੀ ਸਭ ਨੂੰ ਵਧਾਈ ਦਿੰਦੇ ਹੋਏ ਸਮਾਜ ਦੇ ਮਾਰਗਦਰਸ਼ਕਾਂ ਆਪਣੇ ਬਜ਼ੁਰਗਾਂ ਨੂੰ ਹਮੇਸਾ ਸਤਿਕਾਰ ਦੇਣ ਦੀ ਗੱਲ ਤੇ ਜ਼ੋਰ ਦਿੱਤਾ। ਉਨ੍ਹਾਂ ਆਪਣਾ ਘਰ 'ਚ ਬਜ਼ੁਰਗਾਂ ਲਈ ਕੀਤੇ ਜਾ ਰਹੇ ਸੁਚਾਰੂ ਪ੍ਰਬੰਧਾਂ ਲਈ ਟਰੱਸਟ ਨੂੰ ਵਧਾਈ ਦਿੱਤੀ। ਇਸ ਮੌਕੇ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਲੋਹੜੀ ਦੇ ਤਿਉਹਾਰ ਦੀ ਵਧਾਈ ਸਾਂਝੇ ਕਰਦੇ ਹੋਏ ਆਪਣਾ ਘਰ 'ਚ ਬਜ਼ੁਰਗਾਂ ਸੰਗ ਲੋਹੜੀ ਦਾ ਤਿਉਹਾਰ ਮਨਾਉਣ ਅਤੇ ਸਮੇਂ ਸਮੇਂ ਸਿਰ ਲੌੜੀਦੀ ਮਦਦ ਕਰਨ ਲਈ ਇੰਨਰਵੀਲ ਕਲੱਬ ਮੈਂਬਰਾਂ ਤੋਂ ਇਲਾਵਾ ਪਤਵੰਤੇ ਸ਼ਹਿਰੀਆਂ ਦਾ ਧੰਨਵਾਦ ਕੀਤਾ। ਅੱਜ ਲੋਹੜੀ ਦੇ ਤਿਉਹਾਰ ਮੌਕੇ ਜਿੱਥੇ ਬਜ਼ੁਰਗਾਂ ਨੇ ਇੰਨਰਵੀਲ ਕਲਬੱ ਵਲੋਂ ਲਿਆਦੀ ਘਰ ਦੀ ਖੀਰ ਖਾਦੀ ਉੱਥੇ ਮੂੰਗਫਲੀ, ਰੇੜੀਆਂ ਅਤੇ ਗੱਚਕ, ਭੁਗਾ, ਸਮੋਸੇ ਆਦਿ ਦਾ ਆਨੰਦ ਵੀ ਮਾਨਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਇੰਨਰਵੀਲ ਕਲੱਬ ਦੀ ਪ੍ਰਧਾਨ ਵੀਨੀਤਾ ਗੁਪਤਾ, ਸਕੱਤਰ ਆਸਿਮਾ ਅਗਰਵਾਲ, ਕੁਸਮ ਸ਼ਰਮਾ, ਤੇਜਿੰਦਰ ਸੈਣੀ, ਤ੍ਰਿਪਤਾ ਚਾਨਣਾ, ਅਮਿਤਾ ਬਵੇਜਾ, ਮੀਨਾਲ, ਉਸ਼ਾ ਭੋਲਾ, ਮਨਦੀਪ, ਕੁਲਵਿੰਦਰ ਕੌਰ, ਨੀਲਮ ਵਿੱਜ, ਡਾ. ਅਜਮੇਰ ਸਿੰਘ, ਅਨਿਲ ਕੌਸਲ, ਇੰਜ. ਹਰਜੀਤ ਸਿੰਘ ਸੈਣੀ, ਦੇਵਿੰਦਰ ਸਿੰਘ ਜਟਾਣਾ, ਦਰਸ਼ਨ ਜੈਨ, ਵਿਨੋਦ ਜੈਨ, ਬਹਾਦੁਰਜੀਤ ਸਿੰਘ, ਐਮ ਸੀ ਸ਼ਰਮਾ, ਬਲਬੀਰ ਸਿੰਘ ਸੈਣੀ, ਗੁਰਮੁੱਖ ਸਿੰਘ ਲੋਂਗੀਆ, ਸੁਰਿੰਦਰ ਸਿੰਘ, ਰਾਜਿੰਦਰ ਸਿੰਘ, ਬਲਵਿੰਦਰ ਕੌਰ, ਪ੍ਰਿਤਪਾਲ ਸਿੰਘ, ਹਰਦੀਪ ਸਿੰਘ, ਕੇ. ਐਲ ਕਪੂਰ, ਜਗਦੇਵ ਸਿੰਘ, ਹਰਜੀਤ ਸਿੰਘ ਗਿਰਨ, ਸੁਰਜੀਤ ਬਰਨਾਲਾ, ਜਸਵੰਤ ਸਿੰਘ ਸੈਣੀ, ਅਮਰਜੀਤ ਸਿੰਘ, ਅਸਵਨੀ ਸਹਿਗਲ, ਕੇ. ਐਸ ਭੋਗਲ ਆਦਿ ਹਾਜ਼ਰ ਸਨ।