ਵਿਸ਼ਵ ਰਿਕਾਰਡ ਬਣਾਉਣ ‘ਤੇ ਦੌੜਾਕ ਅਵਤਾਰ ਸਿੰਘ ਭਾਟੀਆ ਨੂੰ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ
ਹਰੀਸ਼ ਕਾਲੜਾ
ਰੂਪਨਗਰ 14 ਜਨਵਰੀ,2020 : ਅਵਤਾਰ ਸਿੰਘ ਭਾਟੀਆਂ ਨੂੰ ਮੈਰਾਥਨ ਦੌੜਾਂ ਵਿੱਚ ਵਿਸ਼ਵ ਰਿਕਾਰਡ ਬਣਾਉਣ ਦੇ ਲਈ ਵਿਧਾਇਕ ਸ਼੍ਰੀ ਅਮਰਜੀਤ ਸਿੰਘ ਸੰਦੋਆ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਜਾਰੰਗਲ ਵਲੋਂ ਸਨਮਾਨ ਕੀਤਾ ਗਿਆ ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਮੈਰਾਥਨ ਦੌੜਾਕ ਅਵਤਾਰ ਸਿੰਘ ਭਾਟੀਆਂ ਵੱਲੋਂ ਵਧੀਆ ਜ਼ਿੰਦਗੀ ਜੀਣ ਦੀ ਸੇਦ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਹੀ ਹਨ ਜ਼ੋ ਦੇਸ਼ ਦੀ ਜਵਾਨੀ ਨੂੰ ਕੁਰਾਹੇ ਜਾਣ ਤੋਂ ਰੋਕ ਸਕਦੀਆਂ ਹਨ ਅਤੇ ਖੁਸ਼ੀਆਂ ਭਰੀ ਜ਼ਿੰਦਗੀ ਜੀਣ ਦਾ ਲਾਭ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਨੌਜ਼ਵਾਨ ਹਨ ਜ਼ੋ ਖੇਡਾ ਦੇ ਸਹਾਰੇ ਨਾਂਲ ਆਪਣੇ ਨਾਮ ਦੇ ਨਾਲ ਨਾਲ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ।
ਮੈਰਾਥਨ ਅਥਲੀਟ ਅਵਤਾਰ ਸਿੰਘ ਨੇ ਕਿਹਾ ਕਿ ਉਹ ਤਿੰਨ ਇੰਟਰਨੈਸ਼ਨਲ ਮੈਰਾਥਨਾਂ ਵਿੱਚ ਭਾਗ ਲੈ ਕੇ ਮੈਡਲ ਹਾਸਿਲ ਕਰ ਚੁੱਕੇ ਹਨ। ਜਿਨ੍ਹਾਂ ਵਿੱਚ ਮੁੰਬਈ, ਹੈਦਰਾਬਾਦ, ਦਿੱਲੀ ਮੈਰਾਥਨ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਹੱਥ ਤੇ ਹੱਥ ਧਰ ਕੇ ਬੈਠੇ ਰਹਿਣ ਵਾਲਿਆਂ ਲਈ ਨਾ ਕਰਨ ਦੇ ਸੌ ਬਹਾਨੇ ਪਰ ਜਿਨ੍ਹਾਂ ਨੇ ਮੰਜ਼ਿਲਾਂ ਹਾਸਿਲ ਕਰਨੀਆਂ ਹੁੰਦੀਆਂ ਹਨ ਉਨ੍ਹਾਂ ਦੇ ਦਿਮਾਗ ਵਿੱਚ ਇਨ੍ਹਾਂ ਬਹਾਨਿਆ ਦੀ ਕੋਈ ਥਾਂ ਨਹੀਂ ਹੁੰਦੀ।ਦੁਨੀਆਂ ਉਨ੍ਹਾਂ ਦੀ ਹੀ ਮਿਸਾਲ ਦਿੰਦੀ ਹੈ ਜਿਨ੍ਹਾਂ ਆਪਣੇ ਮਿਹਨਤ ਦੇ ਦਮ ਤੇ ਦੁਨੀਆਂ ਵਿੱਚ ਨਾਮ ਪੈਦਾ ਕੀਤਾ ਹੋਵੇ। ਉਨ੍ਹਾਂ ਨੇ ਕਿਹਾ ਕਿ ਉਹ ਅੱਗੇ ਵੀ ਹੋਰ ਮਿਹਨਤ ਕਰਕੇ ਪੰਜਾਬ ਅਤੇ ਭਾਰਤ ਨੂੰ ਮੈਰਾਥਨ ਦੌੜਾਂ ਵਿੱਚ ਅੱਗੇ ਲੈ ਕੇ ਆਉਣਗੇ । ਉਨ੍ਹਾਂ ਨੇ ਦੱਸਿਆ ਕਿ ਇਹ ਸਫਰ 11 ਫਰਵਰੀ 2018 ਵਿੱਚ ਚੰਡੀਗੜ੍ਹ ਤੋਂ ਸ਼ੁਰੂ ਕੀਤਾ ਸੀ ਅਤੇ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਹਰ ਸਟੇਟ ਵਿੱਚ ਜਾ ਕੇ ਮੈਰਾਥਨ ਦੌੜ ਕੇ ਮੈਡਲ ਹਾਸਿਲ ਕਰਕੇ ਪੰਜਾਬ ਅਤੇ ਰੂਪਨਗਰ ਦਾ ਨਾਂ ਰੌਸ਼ਨ ਕੀਤਾ ਹੈ।
ਹਰੀਸ਼ ਕਾਲੜਾ
96460-20104