ਐਸ.ਡੀ.ਐਮ ਖਰੜ ਹਿਮਾਸੂੰ ਜੈਨ ਨੇ ਲੋਹੜੀ ਦੀ ਸਮੂਹ ਸਟਾਫ ਨੂੰ ਦਿੱਤੀ ਵਧਾਈ, ਤਹਿਸੀਲ ਕੰਪਲੈਕਸ ਵਿਚ ਮਨਾਈ ਲੋਹੜੀ
ਖਰੜ, 14 ਜਨਵਰੀ, 2020 : ਤਹਿਸੀਲ ਕੰਪਲੈਕਸ ਖਰੜ ਵਿਖੇ ਐਸ.ਡੀ.ਐਮ ਤੇ ਤਹਿਸੀਲ ਦਫਤਰ ਖਰੜ ਵਲੋਂ ਸਾਂਝੇ ਤੌਰ ‘ਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਅਤੇ ਲੋਹੜੀ ਬਾਲ ਕੇ ਮੱਥਾ ਟੇਕਿਆ। ਉਪ ਮੰਡਲ ਮੈਜਿਸਟ੍ਰੇਟ ਖਰੜ ਹਿਮਾਸ਼ੂੰ ਜੈਨ ਆਈ.ਏ.ਐਸ. ਨੇ ਸਮੂਹ ਸਟਾਫ ਨੂੰ ਲੋਹੜੀ ਦੀ ਵਧਾਈ ਦਿੱਤੀ। ਇਸ ਮੌਕੇ ਸਬ ਰਜਿਸਟਰਾਰ ਖਰੜ ਗੁਰਮੰਦਰ ਸਿੰਘ, ਤਹਿਸੀਲਦਾਰ ਮਨਦੀਪ ਸਿੰਘ ਢਿਲੋਂ, ਨਾਇਬ ਤਹਿਸੀਲਦਾਰ ਪੁਨੀਤ ਬਾਂਸਲ, ਪਿਆਰਾ ਸਿੰਘ, ਆਰ.ਸੀ.ਦਵਿੰਦਰ ਸਿੰਘ, ਚੋਣ ਕਾਨੂੰਗੋ ਅਵਤਾਰ ਸਿੰਘ, ਪੁਸਪਿੰਦਰ ਸੂਦ, ਗੁਰਪ੍ਰੀਤ ਸਿੰਘ, ਸ਼ਿਸ਼ੂਪਾਲ,ਰੀਡਰ ਟੂ ਐਸ ਡੀ ਐਮ ਧਰਮਿੰਦਰ ਕੁਮਾਰ, ਬਲਜੀਤ ਕੌਰ ਸੁਪਰਡੰਟ, ਭੁਪਿੰਦਰ ਕੌਰ, ਰਜਨੀ ਬਾਲਾ,ਓਮ ਪ੍ਰਕਾਸ਼ ਸਮੇਤ ਤਹਿਸੀਲ ਕੰਪਲੈਕਸ ਖਰੜ ਵਿਚ ਕੰਮ ਕਰਦੇ ਐਡਵੋਕੇਟ ਮਨਬੀਰ ਸਿੰਘ, ਐਡਵੋਕੇਟ ਗੁਰਮੁੱਖ ਸਿੰਘ ਮਾਨ, ਐਡਵੋਕੇਟ ਮਨੀਸ਼ਾ ਸ਼ਰਮਾ ਤੇ ਹਰਪਾਲ ਕੌਰ, ਵਸੀਕਾ ਨਵੀਸ, ਟਾਈਪਿਸਟ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ : ਤਹਿਸੀਲ ਕੰਪਲੈਕਸ ਖਰੜ ਵਿਖੇ ਐਸ.ਡੀ.ਐਮ.ਹਿਮਾਸੂੰੰ ਜੈਨ ਅਤੇ ਹੋਰ ਸਟਾਫ ਮੈਂਬਰ ਲੋਹੜੀ ਬਾਲ ਕੇ ਮੱਥਾ ਟੇਕਦੇ ਹੋਏ।