ਪਰਮਜੀਤ ਰੰਗਪੁਰੀ
ਜਲੰਧਰ, 14 ਜਨਵਰੀ 2020 - ਨੇੜਲੇ ਪਿੰਡ ਧੀਰ ਪੁਰ ਵਿਖੇ ਝਗੜੇ ਦੌਰਾਨ ਗੋਲੀ ਚਲਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਆਈ ਹੈ। ਮ੍ਰਿਤਕ ਦਾ ਨਾਮ ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ ਉਮਰ 35 ਵਾਸੀ ਹਮੀਰਾ ਦਸਿਆ ਜਾ ਰਿਹਾ ਹੈ। ਜੋ ਹਮੀਰੇ ਵਿੱਚ ਸੀਮੈਂਟ ਬਜਰੀ ਦਾ ਕੰਮ ਕਰਦਾ ਸੀ।
ਜਾਣਕਾਰੀ ਦਿੰਦਿਆਂ ਡੀਐਸਪੀ ਸੁਰਿੰਦਰ ਪਾਲ ਨੇ ਦੱਸਿਆ ਕਿ ਸੰਦੀਪ ਸਿੰਘ ਫੰਜੀ ਦਾ ਨਾਲ ਦੇ ਪਿੰਡ ਲਖਨ ਕੇ ਖੋਲੇ ਮਕਾਨ ਬਣ ਰਿਹ ਸੀ ਤੇ ਲੇਬਰ ਧੀਰਪੁਰ ਪਿੰਡ ਦੀ ਸੀ ਅਤੇ ਸ਼ਾਮ ਨੂੰ ਸੰਦੀਪ ਸਿੰਘ ਤੇ ਮ੍ਰਿਤਕ ਜਗਜੀਤ ਸਿੰਘ ਧੀਰਪੁਰ ਪਿੰਡ ਲੇਬਰ ਨੂੰ ਛੱਡਣ ਕਾਰ ਤੇ ਗਏ ਤੇ ਜਦੋਂ ਲੇਬਰ ਨੂੰ ਪਿੰਡ ਧੀਰਪੁਰ ਉਤਾਰ ਕੇ ਗੱਡੀ ਮੋੜਣ ਲੱਗੇ ਤਾਂ ਮੋਕੇ ਤੇ ਖੜ੍ਹੇ ਸਿਮਨਜੀਤ ਅਤੇ ਸੁਖਦੇਵ ਸਿੰਘ ਸੁੱਖਾ ਅਤੇ ਅਮਨਦੀਪ ਸਿੰਘ ਤਿੰਨੋਂ ਪੁੱਤਰ ਰੇਸ਼ਮ ਸਿਘ ਨਾਲ ਗੱਡੀ ਮੋੜਣ ਤੋਂ ਝਗੜਾ ਹੋ ਗਿਆ ਤਾਂ ਇਹਨਾਂ ਤਿੰਨਾਂ ਵਿੱਚੋਂ ਕਿਸੇ ਇਕ ਨੇ ਜਗਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਜਿਸ ਨੂੰ ਸੈਕਰਡ ਹਾਰਟ ਹਸਪਤਾਲ ਜਲੰਧਰ ਵਿੱਚ ਜਖਮੀ ਹਾਲਤ ਵਿੱਚ ਲਿਆਂਦਾ ਗਿਆ ਤੇ ਜਿਸ ਦੀ ਮੌਤ ਹੋ ਗਈ ਮੌਕੇ ਤੇ ਥਾਣਾ ਕਰਤਾਰਪੁਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।