ਅੰਮ੍ਰਿਤਸਰ, 14 ਜਨਵਰੀ, 2020: ਗੁਰੂ ਨਾਨਕ ਦੇਵ ਯੂਨੀਵਰਸਿਟੀ ਚੀਨੀ ਭਾਸ਼ਾ ਵਿਚ ਇਕ ਸ਼ਾਰਟ ਟਰਮ ਕੋਰਸ ਸ਼ੁਰੂ ਕਰਨ ਜਾ ਰਹੀ ਹੈ ਜਿਸ ਵਿਚ ਦਾਖਲਾ ਆਨਲਾਈਨ 15 ਜਨਵਰੀ, 2020 ਤੋਂ ਸ਼ੁਰੂ ਹੋ ਜਾਵੇਗਾ।
ਵਿਦੇਸ਼ੀ ਭਾਸ਼ਾਵਾਂ ਦੇ ਮੁਖੀ, ਡਾ. ਮੋਹਨ ਕੁਮਾਰ ਨੇ ਦੱਸਿਆ ਕਿ ਇਸ ਕੋਰਸ ਵਿਚ ਅਪਲਾਈ ਕਰਨ ਦੀ ਅੰਤਿਮ ਮਿਤੀ 25 ਜਨਵਰੀ, 2020 ਹੈ ਅਤੇ 27 ਫਰਵਰੀ ਨੂੰ ਸਵੇਰੇ 10 ਵਜੇ ਵਿਭਾਗ ਵਿਖੇ ਕੌਂਸਲਿੰਗ ਹੋਵੇਗੀ। ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਨੂੰ ਪੂਰੇ ਹੋ ਰਹੇ ਇਸ ਕੋਰਸ ਦੀਆਂ ਕਲਾਸਾਂ 3 ਫਰਵਰੀ ਤੋਂ ਜਾਣਗੀਆਂ।