ਰੂਪਨਗਰ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਦੇ ਹੋਏ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੇ ਵਰਕਰ।
ਹਰੀਸ਼ ਕਾਲੜਾ
ਰੂਪਨਗਰ,14 ਜਨਵਰੀ 2020: ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੁਆਰਾ ਅੱਜ ਰੂਪਨਗਰ ਵਿੱਚ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਦੀ ਅਗਵਾਈ ਹੇਠ ਸੀ.ਏ.ਏ. ਬਿੱਲ ਅਤੇ ਜੇ.ਐੱਨ.ਯੂ. ਵਿਦਿਆਰਥੀਆਂ 'ਤੇ ਹੋਏ ਹਮਲੇ ਦੇ ਵਿਰੋਧ ਵਿੱਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੁਕਿਆ ਗਿਆ। ਇਸ ਮੌਕੇ ਨੇ ਸੁਰਿੰਦਰ ਸਿੰਘ ਹਰੀਪੁਰ ਨੇ ਕਿਹਾ ਕੇਂਦਰ ਸਰਕਾਰ ਦੇਸ਼ ਵਿੱਚ ਅਜਿਹੇ ਕਾਨੂੰਨ ਲਾਗੂ ਕਰਕੇ ਫਿਰਕਾਪ੍ਰਸਤ ਤਾਕਤਾਂ ਨੁੰ ਉਤਸ਼ਾਹਿਤ ਕਰ ਰਹੀ ਹੈ ਜੋ ਕਿ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ 'ਤੇ ਹਮਲੇ ਹੋਣਾ ਬਹੁਤ ਨੀ ਨਿੰਦਣਯੋਗ ਕਾਰਵਾਈ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਇਸ ਮੋਕੇ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ, ਪ੍ਰਦੇਸ਼ ਸਕੱਤਰ ਪੋਮੀ ਸੋਨੀ, ਪ੍ਰਦੇਸ਼ ਸਕੱਤਰ ਰਾਜੇਸ਼ਵਰ ਲਾਲੀ ਜ਼ਿਲ੍ਹਾ ਜਨਰਲ ਸਕੱਤਰ ਜਗਦੀਸ਼ ਕਾਂਝਲਾ,ਜ਼ਿਲ੍ਹਾ ਚੇਅਰਮੈਨ ਐਸ.ਸੀ. ਸੈਲ ਪ੍ਰੇਮ ਕਰਨੈਲ ਸਿੰਘ ਜੈਲੀ, ਮਿੰਟੂ ਸਰਾਫ,ਲਖਵੰਤ ਸਿੰਘ ਹਿਰਦਾਪੁਰੀ,ਸ਼ਮਲ ਸੂਦ ਮੋਰਿੰਡਾ,ਬਲਾਕ ਸੰਮਤੀ ਮੈਂਬਰ ਰਮਨਦੀਪ,ਸੁਨੀਲ ਚੌਹਾਨ,ਵਿਜੈ ਸੈਣੀ,ਦੀਪਕ ਕੁਮਾਰ,ਕਾਲਾ ਪੁਰਖਾਲੀ,ਨਿਰਮਲ ਸਿੰਘ ਸਾਬਕਾ ਸਰਪੰਚ,ਜਸਪ੍ਰੀਤ ਸਿੰਘ,ਰੁਲਦੂ ਖਾਮ,ਸੋਨੂੰ ਵੋਹਰਾ,ਕੁਲਜਿੰਦਰ ਸਿੰਘ,ਜਸਪਾਲ ਸਿੰਘ,ਗੁਰਬਚਨ ਸਿੰਘ,ਰਣਜੀਤ ਸਿੰਘ,ਹਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਯੂਥ ਕਾਂਗਰਸ ਦੇ ਵਰਕਰ ਹਾਜ਼ਰ ਸਨ।