← ਪਿਛੇ ਪਰਤੋ
ਹਰੀਸ਼ ਕਾਲੜਾ ਰੂਪਨਗਰ 14 ਜਨਵਰੀ 2020: ਗੁੰਗੇ ਬੋਲੋੇ ਬੱਚਿਆਂ ਦੇ ਸਕੂਲ ਪ੍ਰਕਾਸ਼ ਮੈਮੋਰੀਅਲ ਵਿੱਚ ਜਿਲਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਹਰਪ੍ਰੀਤ ਕੌਰ ਜੀਵਨ ਅਤੇ ਹਰਸਿਮਰਨਜੀਤ ਸਿੰਘ ਸੀ.ਜੇ .ਐਮ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਜੀਆਂ ਵੱਲੋਂ ਗੁੰਗੇ ਬੋਲੇਬੱਚਿਆਂ ਦੇ ਸਕੂਲ ਵਿੱਚ ਲੋਹੜੀ ਮਨਾਈ ਗਈ ਇਸ ਮੌਕੇ ਤੇ ਬੱਚਿਆਂ ਵੱਲੋਂ ਵੱਲੋਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਇਸ ਮੌਕੇ ਤੇ ਜੱਜ ਸਾਹਿਬ ਵੱਲੋਂ ਬੱਚਿਆਂ ਨਾਲ਼ ਮਿਲ ਕੇ ਲੋਹੜੀ ਬਾਲ਼ੀ ਗਈ ਅਤੇ ਉਹਨਾ ਨੂੰ ਮੁੰਗਫਲੀ ਫਰੂਟ ਆਦਿ ਵੰਡ ਕੇ ਉਹਨਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਤੇ ਹਰਸਿਰਨਜੀਤ ਸਿੰਘ ਵੱਲੋਂ ਵੀ ਬੱਚਿਆਂ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਦਿੱਤੀ ਗਈ ਅਤੇ ਬੱਚਿਆਂ ਨੂੰ ਕਾਨੂੰਨੀ ਪ੍ਰਤੀ ਜਾਗਰੂਕ ਕੀਤਾ ਇਸ ਇਸ ਮੌਕੇ ਤੇ ਜੇ.ਪੀ.ਐਸ ਢੇਰ ਐਡਵੋਕੇਟ ਅਤੇ ਆਰ ਐਸ.ਧੀਮਾਨ ਐਡਵੋਕੇਟ ਵੀ ਹਾਜਰ ਸਨ ਸਕੂਲ ਦੀ ਪ੍ਰਿੰਸਿਪਲ ਆਦਰਸ਼ ਸ਼ਰਮਾ ਵੱਲੋਂ ਆਏ ਹੋਏ ਮਹਿਮਾਨਾ ਦਾ ਤਹਿ ਦਿਲੋਂ ਧੰਨਵਾਦ ਕੀਤਾ ।
Total Responses : 942