← ਪਿਛੇ ਪਰਤੋ
ਏ ਐਸ ਪਰਾਸ਼ਰ ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੇ ਨਵੇਂ ਪ੍ਰਧਾਨ ਬਣੇ ਜਾਏ ਸਿੰਘ ਛਿੱਬਰ ਮੀਤ ਪ੍ਰਧਾਨ ਅਤੇ ਜਗਤਾਰ ਭੁੱਲਰ ਬਣੇ ਸੈਕਟਰੀ ਚੰਡੀਗੜ੍ਹ -ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੀ ਅੱਜ ਸਾਲਾਨਾ ਹੋਈ ਚੋਣ ਵਿੱਚ ਏ.ਐਸ ਪਰਾਸ਼ਰ ਪ੍ਰਧਾਨ , ਜੈ ਸਿੰਘ ਛਿੱਬਰ ਮੀਤ ਪ੍ਰਧਾਨ ਅਤੇ ਜਗਤਾਰ ਸਿੰਘ ਭੁੱਲਰ ਸਕੱਤਰ ਚੁਣੇ ਗਏ। ਚੁਣੀ ਹੋਈ ਨਵੇਂ ਟੀਮ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਚੁਣੇ ਮੈਂਬਰਾਂ ਨੂੰ ਵਧਾਈ ਦਿੱਤੀ । ਪ੍ਰਧਾਨ ਦੇ ਅਹੁਦੇ ਲਈ ਬਰਾਈਟ ਪੰਜਾਬ ਐਕਸਪ੍ਰੈੱਸ ਦੇ ਮੁੱਖ ਸੰਪਾਦਕ ਪਰਾਸ਼ਰ ਤੇ ਪੰਜਾਬ ਕੇਸਰੀ ਦੇ ਅਸ਼ਵਨੀ ਕੁਮਾਰ ਵਿੱਚ ਮੁਕਾਬਲਾ ਹੋਇਆ । ਪਰਾਸ਼ਰ ਨੂੰ 13 ਅਤੇ ਅਸ਼ਵਨੀ ਸ਼ਰਮਾ ਨੂੰ 12 ਵੋਟਾਂ ਮਿਲਿਆ . ਮੀਤ ਪ੍ਰਧਾਨ ਲਈ ਦੈਨਿਕ ਜਾਗਰਣ ਦੇ ਜੈ ਸਿੰਘ ਛਿੱਬਰ ਤੇ ਸੱਚ ਕਹੂੰ ਦੇ ਅਸ਼ਵਨੀ ਚਾਵਲਾ ਚ ਮੁਕਾਬਲਾ ਹੋਇਆ.। ਸਕੱਤਰ ਦੇ ਅਹੁਦੇ ਲਈ ਏ ਐਨ ਬੀ ਨਿਊਜ਼ ਚੈਨਲ ਦੇ ਜਗਤਾਰ ਸਿੰਘ ਭੁੱਲਰ ਤੇ ਨਿਊਜ਼ 24 ਦੇ ਵਿਸ਼ਾਲ ਅੰਗਰੀਸ਼ ਵਿੱਚ ਮੁਕਾਬਲਾ ਹੋਇਆ .ਭੁੱਲਰ ਨੂੰ 16 ਵੋਟਾਂ ਪਈਆਂ ਤੇ ਵਿਸ਼ਾਲ ਨੂੰ 9 ਵੋਟਾਂ ਪਈਆਂ .
Total Responses : 189