ਕੁਲਵੰਤ ਸਿੰਘ ਬੱਬੂ
ਰਾਜਪਰਾ 14 ਜਨਵਰੀ 2020 : ਭਾਰਤ ਵਿੱਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਰੋਸ਼ ਪ੍ਰਦਰਸ਼ਨਾਂ ਨੂੰ ਠੱਲ ਪਾਉਣ ਲਈ ਜਿਲੇ ਦੇ ਪ੍ਰਧਾਨ ਆਰ.ਐਸ. ਗਿੱਲ ਅਤੇ ਵਿਕਾਸ ਸ਼ਰਮਾ ਵਲੋਂ ਗਰਾਉਂਡ ਪੱਧਰ ਤੇ ਆਮ ਜਨਤਾ ਨੂੰ ਇਸ ਕਾਨੂੰਨ ਬਾਰੇ ਸਮਝਾਉਣ ਲਈ ਚਲਾਈ ਮੁਹਿੰਮ ਤਹਿਤ ਨੈਸ਼ਨਲ ਹਾਈ ਵੇ ਤੇ ਸਥਿਤ ਇੱਕ ਨਿੱਜੀ ਹੋਟਲ ਵਿੱਚ ਪੱਤਰਕਾਰਾਂ ਨਾਲ ਅਹਿਮ ਮੀਟਿੰਗ ਕੀਤੀ ।ਗੱਲਬਾਤ ਦੋਰਾਨ ਜਿਲਾ ਪ੍ਰਭਾਰੀ ਆਰ.ਐਸ. ਗਿੱਲ ਅਤੇ ਨਵ ਨਿਯੂਕਤ ਦਿਹਾਤੀ ਪ੍ਰਧਾਨ ਵਿਕਾਸ਼ ਸ਼ਰਮਾ ਨੇ ਕਿਹਾ ਕਿ ਦੇਸ ਅੰਦਰ ਸੱਤਰ ਸਾਲ ਹੋ ਗਏ ਹਨ ਕਾਂਗਰਸ ਸਰਕਾਰ ਨੇ ਜਨਤਾ ਨਾਲ ਭ੍ਰਿਸ਼ਟਾਚਾਰ ਕਰਕੇ ਡਿਵੈਲਮੈਂਟ ਨੂੰ ਗਰਾਉਂਡ ਪੱਧਰ ਤੇ ਲਿਆ ਕੇ ਰੱਖ ਦਿੱਤਾ ਹੈ ।ਜਦੋਂ ਦੀ ਮੋਦੀ ਸਰਕਾਰ ਬਣੀ ਹੈ ਅਤੇ ਦੇਸ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ ।ਵਿਰੋਧੀਆਂ ਵਲੋਂ ਸਹਿਣ ਨਹੀਂ ਹੋ ਰਿਹਾ ਹੈ ।ਦੇਸ ਅੰਦਰ ਜਿਹੜਾ ਨਾਗਰਿਕਤਾ ਨੂੰ ਲੈ ਕੇ ਸੀਏਏ ਅਤੇ ਐਨ.ਸੀ.ਆਰ ਕਾਨੂੰਨ ਦੀ ਗੱਲ ਚੱਲ ਰਹੀ ਹੈ ਉਹ ਨਾਗਰਿਕਤਾ ਦੇਣ ਦਾ ਕਾਨੂੰਨ ਹੈ ਨਾ ਕਿ ਨਾਗਰਿਕਤਾ ਖੋਣ ਦਾ ਕਾਨੂੰਨ ।ਵਿਰੋਧੀਆਂ ਵਲੋਂ ਮੋਦੀ ਦੀ ਦੇਸ ਹਿੱਤ ਵਿੱਚ ਕੀਤੀ ਜਾ ਗੱਲ ਵਿਰੋਧੀਆਂ ਨੂੰ ਹਾਜਮ ਨਹੀਂ ਹੋ ਰਹੀ ਹੈ ।ਵਿਰੋਧੀ ਯੂਥ ਅਤੇ ਸਟੂਡੈਂਟਸ ਨੂੰ ਭੜਕਾਕੇ ਇਸ ਕਾਨੂੰਨ ਦਾ ਵਿਰੋਧ ਕਰਵਾ ਰਹੇ ਹਨ ।ਜਿਹੜਾ ਕਿ ਸਫਲ ਨਹੀਂ ਹੋ ਸਕੇਗਾ ।ਉਹਨਾ ਆਖਿਰ ਵਿੱਚ ਜਨਤਾ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਇਸ ਕਾਨੂੰਨ ਨੂੰ ਸਮਝਣ ਦੀ ਕੋਸਿਸ ਕਰਨ ਅਤੇ ਵਿਰੋਧੀਆਂ ਦੀ ਚਾਲਾਂ ਵਿੱਚ ਨਾ ਆਉਣ ।ਇਸ ਮੋਕੇ ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ, ਸ਼ਾਮ ਸ਼ੰੁਦਰ ਵਧਵਾ, ਅਸ਼ੋਕ ਚੱਕਰ ਵਰਤੀ, ਜਰਨੈਲ ਸਿੰਘ ਪਿਲਖਣੀ, ਡਾਕਟਰ ਨੰਦ ਲਾਲ, ਸ਼ਾਤੀ ਸਪਰਾ ਤੋਂ ਇਲਾਵਾ ਹੋਰ ਬੇਜੀਪੀ. ਆਗੂ ਹਾਜਿਰ ਸਨ ।