ਜੀ ਐਸ ਪੰਨੂ
ਪਟਿਆਲਾ 14 ਜਨਵਰੀ 2020: ਸਰਕਾਰੀ ਸਕੂਲਾਂ ਵਿੱਚ ਹਜਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਈ.ਟੀ.ਟੀ ਕਾਡਰ ਦੀਆਂ ਕੇਵਲ 500 ਅਤੇ ਮਾਸਟਰ/ਮਿਸਟ੍ਰੈਸ ਕਾਡਰ ਦੀਆਂ ਕੇਵਲ 2182 ਅਸਾਮੀਆਂ ਕੱਢਣਾ ਨਾਕਾਫੀ ਹੈ।
ਘਰ ਘਰ ਰੁਜਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਦਾ ਇਹ ਫੈਸਲਾ ਪਿਛਲੇ ਚਾਰ ਮਹੀਨੇ ਤੋਂ ਸੰਗਰੂਰ ਸ਼ਹਿਰ ਵਿੱਚ ਰੁਜਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਈ.ਟੀ.ਟੀ/ਬੀ.ਐਡ ਟੈੱਟ ਪਾਸ ਬੇਰੁਜਗਾਰ ਅਧਿਆਪਕਾਂ ਨਾਲ ਕੌਝਾ ਮਜਾਕ ਹੈ।
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ (ਸਬੰਧਿਤ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ)ਈ.ਟੀ.ਟੀ ਕਾਡਰ ਦੀਆਂ ਘੱਟੋ ਘੱਟ 12 ਹਜਾਰ ਅਤੇ ਮਾਸਟਰ/ਮਿਸਟ੍ਰੈਸ ਕਾਡਰ ਦੀਆਂ ਘੱਟੋ ਘੱਟ 15 ਹਜਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕਰਦਾ ਹੈ ਤਾਂ ਜੋ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਰਕਾਰੀ ਸਕੂਲਾਂ ਵਿੱਚ ਪੜੵ ਰਹੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮਿਲ ਸਕੇ ਅਤੇ ਬੇਰੁਜਗਾਰ ਅਧਿਆਪਕ ਵੀ ਸੜਕਾਂ 'ਤੇ ਰੁਲਣ ਦੀ ਥਾਂ ਸਵੈਮਾਨ ਨਾਲ ਅਧਿਆਪਨ ਦੇ ਕਾਰਜ ਵਿੱਚ ਲੱਗ ਸਕਣ।