← ਪਿਛੇ ਪਰਤੋ
ਅਸ਼ਵਨੀ ਸ਼ਰਮਾ ਹੋਣਗੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਚੰਡੀਗੜ੍ਹ , 14 ਜਨਵਰੀ ,2020 ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਅਸ਼ਵਨੀ ਸ਼ਰਮਾ ਹੋਣਗੇ . . ਬੀ ਜੇ ਪੀ ਹਾਈ ਕਮਾਂਡ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਸ਼ਵਨੀ ਸ਼ਰਮਾ ਦਾ ਨਾਂ ਸੂਬਾ ਪ੍ਰਧਾਨ ਵਜੋਂ ਲਗਭਗ ਤੈਅ ਹੋ ਗਿਆ ਹੈ। ਇਸ ਚੋਣ ਦਾ ਰਸਮੀ ਐਲਾਨ 16 ਜਨਵਰੀ ਨੂੰ ਕੀਤਾ ਜਾਵੇਗਾ .ਪੰਜਾਬ ਦੇ ਸੂਬਾਈ ਪ੍ਰਧਾਨ ਵਜੋਂ ਉਹ ਇਹ ਜ਼ਿੰਮੇਵਾਰੀ ਪਹਿਲਾਂ ਵੀ ਨਿਭਾ ਚੁੱਕੇ ਹਨ। ਅਸ਼ਵਨੀ ਕੁਮਾਰ ਸ਼ਰਮਾ ਦਾ ਜਨਮ 23-01-1965 ਨੂੰ ਪਠਾਨਕੋਟ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਪੰਡਤ ਉਮਾ ਦੱਤ ਹੈ। ਉਨ੍ਹਾਂ ਨੇ 1983 ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ.ਏ. ਦੀ ਪੜ੍ਹਾਈ ਕੀਤੀ ਹੈ। ਅਸ਼ਵਨੀ ਸ਼ਰਮਾ ਪੇਸ਼ੇ ਵਜੋਂ ਇਕ ਕਾਰੋਬਾਰੀ ਹਨ। ਉਹ ਪਠਾਨਕੋਟ ਵਿਧਾਨ ਸਭਾ ਸੀਟ ਤੋਂ ਸਾਲ 2012-2017 ਤਕ ਵਿਧਾਇਕ ਵੀ ਰਹਿ ਚੁੱਕੇ ਹਨ।
Total Responses : 267