ਕੁਲਵੰਤ ਸਿੰਘ ਬੱਬੂ
ਪਟਿਆਲਾ,15 ਜਨਵਰੀ 2020 - ਪਟਿਆਲਾ ਤੋਂ ਕੁੱਝ ਕੁ ਕਿਲੋਮੀਟਰ ਦੂਰ ਸਥਿਤ ਪਿੰਡ ਗਨੋਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਮਾਘੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਸਕੂਲ ਅਧਿਆਪਕਾਂ ਵੱਲੋਂ ਸਾਂਝੇ ਤੌਰ 'ਤੇ ਸਕੂਲ ਨੂੰ ਇਕ ਸਮਾਰਟ ਐਲ.ਈ.ਡੀ.ਭੇਂਟ ਕੀਤੀ ਗਈ। ਇਸ ਮੌਕੇ ਆਧਿਆਪਕ ਦਲਬੀਰ ਸਿੰਘ ਨੇ ਦੱਸਿਆ ਕਿ ਇਸ ਐਲ. ਈ.ਡੀ. ਦੀ ਵਰਤੋਂ ਕਰਦੇ ਹੋਏ ਸਕੂਲੀ ਵਿਦਿਆਰਥੀਆਂ ਨੂੰ ਈ-ਕੰਨਟੈਂਟ ਅਤੇ ਇੰਟਰਨੈੱਟ ਦੀ ਸਹਾਇਤਾ ਰਾਹੀਂ ਪੜਾਇਆ ਜਾਵੇਗਾ ਅਤੇ ਸਕੂਲੀ ਬੱਚਿਆਂ ਨੂੰ ਬਹੁਤ ਜਿਆਦਾ ਫਾਈਦਾ ਮਿਲੇਗਾ ਅਤੇ ਸਕੂਲੀ ਬੱਚੇ ਆਸਾਨੀ ਆਪਣੇ ਆਪਣੇ ਵਿਸਿਆਂ ਨੂੰ ਪੜ ਸਕਣਗੇ। ਇਸ ਮੌਕੇ ਸਰਪੰਚ ਕੁਲਦੀਪ ਰਾਮ, ਗੁਰਦੀਪ ਸਿੰਘ, ਅਮਨਦੀਪ ਸਿੰਘ, ਬਲਬੀਰ ਸਿੰਘ, ਗਗਨਦੀਪ ਸਿੰਘ, ਸੁਖਦੇਵ ਸਿੰਘ, ਆਧਿਆਪਕ ਦਲਬੀਰ ਸਿੰਘ ਅਤੇ ਸੁਚੇਤਾ ਰਾਣੀ ਮੌਜੂਦ ਸਨ।