← ਪਿਛੇ ਪਰਤੋ
ਅਮਰੀਕਾ 'ਚ ਵੱਖਰੀ ਕੌਮ ਵਜੋਂ ਹੋਵੇਗੀ ਸਿੱਖਾਂ ਦੀ ਗਿਣਤੀ ਵਾਸ਼ਿੰਗਟਨ ਡੀ ਸੀ, 16 ਜਨਵਰੀ, 2020 : ਅਮਰੀਕਾ ਵਿਚ ਸਿੱਖ ਹੁਣ ਵੱਖਰੀ ਕੌਮ ਵਜੋਂ ਪਛਾਣੇ ਜਾਣਗੇ। ਅਮਰੀਕਾ ਦੇ ਸਿੱਖ ਭਾਈਚਾਰੇ ਲਈ ਇਹ ਵੱਡਾ ਐਲਾਨ ਹੈ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਕਿ ਘੱਟ ਗਿਣਤੀ ਫਿਰਕੇ ਦੀ ਵੱਖਰੀ ਪਛਾਣ ਮੰਨੀ ਜਾਵੇਗੀ ਤੇ ਵੱਖਰੇ ਤੌਰ 'ਤੇ ਇਸਦੀ ਗਿਣਤੀ ਮਰਦਮਸ਼ੁਮਾਰੀ ਵਿਚ ਕੀਤੀ ਜਾਵੇਗੀ। ਅਮਰੀਕਾ ਵਿਚ ਹਰ 10 ਸਾਲਾਂ ਮਗਰੋਂ ਮਰਦਮਸ਼ੁਮਾਰੀ ਹੁੰਦੀ ਹੈ। ਸਿੱਖ ਸੁਸਾਇਟੀ ਆਫ ਐਨ ਡਿਆਗੋ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਹੈ ਕਿ ਸਿੱਖ ਭਾਈਚਾਰੇ ਦੇ ਯਤਨਾਂ ਨੂੰ ਬੂਰ ਪੈ ਗਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਨਾ ਸਿਰਫ ਸਿੱਖ ਬਲਕਿ ਅਮਰੀਕਾ ਵਿਚ ਰਹਿੰਦੀਆਂ ਹੋਰ ਕੌਮਾਂ ਦੀ ਵੀ ਵੱਖਰੀ ਪਛਾਣ ਕਰਨ ਦਾ ਰਾਹ ਖੁਲਿਆ ਹੈ। ਯੂਨਾਈਟਡ ਸਿੱਖਸ ਦੇ ਐਡਵੋਕੇਸੀ ਡਾਇਰੈਕਟਰ ਜਸਮੀਤ ਸਿੰਘ ਦਾ ਕਹਿਣਾ ਹੈ ਕਿ ਇਹ ਇਤਿਹਾਸਕ ਐਲਾਨ ਯੂਨਾਈਟਡ ਸਿੱਖਸ ਵੱਲੋਂ ਸਿੱਖ ਭਾਈਚਾਰੇ ਦੀ ਤਰਵੋਂ ਕੌਮੀ ਪੱਧਰ 'ਤੇ ਕੀਤੀ ਕਈ ਦਹਾਕਿਆਂ ਦੀ ਮਿਹਨਤ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਇਸ ਨਾਲ ਸਿੱਖਾਂ ਦੀ ਪੂਰੀ ਗਿਣਤੀ ਦਾ ਪਤਾ ਲੱਗ ਸਕੇਗਾ ਤੇ ਨਸਲੀ ਹਮਲਿਆਂ ਦੇ ਵੀ ਪੂਰੇ ਅੰਕੜੇ ਸਾਹਮਣੇ ਆਉਣਗੇ ਤੇ ਇਹਨਾਂ ਦਾ ਟਾਕਰਾ ਕੀਤਾ ਜਾ ਸਕੇਗਾ। ਅਮਰੀਕਾ ਦੇ ਮਰਦਮਸ਼ੁਮਾਰੀ ਡਿਪਟੀ ਡਾਇਰੈਕਟਰ ਰੋਨ ਜਰਮਿਨ ਨੇ ਕਿਹਾ ਕਿ ਇਹ ਵੱਖਰਾ ਕੋਡ ਅਮਰੀਕਾ ਵਿਚ ਰਹਿੰਦੇ ਸਿੱਖਾਂ ਦੀ ਅਸਲ ਤੇ ਸਹੀ ਗਿਣਤੀ ਪਤਾ ਕਰਨ ਲਈ ਬਹੁਤ ਜ਼ਰੂਰੀ ਹੈ।
Total Responses : 930