Breaking: ਗੁਰਦਾਸਪੁਰ ਬਾਰਡਰ ਤੋਂ ਭਾਰੀ ਮਾਤਰਾ 'ਚ ਹੈਰੋਈਨ ਅਤੇ ਅਸਲਾ ਬਰਾਮਦ
ਲੋਕੇਸ਼ ਰਿਸ਼ੀ
ਗੁਰਦਾਸਪੁਰ, 17 ਜਨਵਰੀ 2020- ਬੀ.ਐੱਸ.ਐਫ ਨੇ ਗੁਰਦਾਸਪੁਰ ਸੈਕਟਰ ਦੀ ਚੌਂਤਰਾ ਪੋਸਟ ਤੋਂ ਪਾਕਿਸਤਾਨ ਤੋਂ ਆਈ 22 ਪੈਕਟ ਹੈਰੋਈਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ 90 ਜਿੰਦਾ ਕਾਰਤੂਸ, 2 ਮੈਗਜ਼ੀਨ ਅਤੇ ਵਾਈ-ਫਾਈ ਕੰਡਕਟਰ ਵੀ ਬਰਾਮਦ ਕੀਤੇ ਗਏ ਹਨ।
22 ਕਿੱਲੋ ਹੀਰੋਇਨ ਸਣੇ ਕੀਤੀ ਗਈ ਇਹ ਬਰਾਮਦਗੀ ਉਸ ਵੇਲੇ ਕੀਤੀ ਗਈ ਜਦੋਂ ਬੀ.ਐੱਸ.ਐਫ ਦੀ 58 ਬਟਾਲੀਅਨ ਦੇ ਜਵਾਨਾਂ ਵੱਲੋਂ ਰਾਤ 3:50 ਵਜੇ ਚੌਂਤਰਾ ਪੋਸਟ ਵਿਖੇ ਕੁੱਝ ਹਲਚਲ ਵੇਖੀ ਗਈ। ਘਟਨਾ ਦੌਰਾਨ ਭਾਰਤੀ ਜਵਾਨਾਂ ਵੱਲੋਂ ਗੋਲ਼ੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ। ਜਿਸ ਤੋਂ ਘਬਰਾ ਕੇ ਸਮਗਲਰ ਪਾਕਿਸਤਾਨ ਵੱਲੇ ਪਾਸੇ ਫ਼ਰਾਰ ਹੋ ਗਏ। ਬਾਦ ਵਿੱਚ ਚਲਾਏ ਗਏ ਸਰਚ ਅਪਰੇਸ਼ਨ ਦੌਰਾਨ ਹੈਰੋਈਨ ਅਤੇ ਦੂਸਰਾ ਸਮਾਨ ਬਰਾਮਦ ਕੀਤਾ ਗਿਆ। ਉਕਤ ਮਾਮਲੇ ਦੇ ਸਬੰਧ ਵਿੱਚ ਬੀ.ਐੱਸ.ਐਫ ਵੱਲੋਂ 3 ਵਜੇ ਪੱਤਰਕਾਰ ਵਾਰਤਾ ਕੀਤੀ ਜਾਵੇਗੀ।