ਪੰਜਾਬੀ ਦੇ ਉਘੇ ਸਾਹਿਤਕਾਰ ਪ੍ਰੋ. ਸੁਰਜੀਤ ਹਾਂਸ ਦਾ ਦਿਹਾਂਤ
ਚੰਡੀਗੜ, 17 ਜਨਵਰੀ, 2020 : ਦਾ ਟ੍ਰਿਬਿਊਨ ਅਖਬਾਰ ਦੇ ਚੀਫ ਨਿਊਜ਼ ਐਡੀਟਰ ਨਾਨਕੀ ਹਾਂਸ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਪ੍ਰੋ. ਸੁਰਜੀਤ ਹਾਂਸ ਦਾ ਦਿਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ। 31 ਅਕਤੂਬਰ 1939 ਨੂੰ ਜਨਮੇ ਪ੍ਰੋ. ਹਾਂਸ ਪੰਜਾਬੀ ਦੇ ਨਾਮਵਰ ਲੇਖਕ ਤੇ ਸਿੱਖ ਇਤਿਹਾਸਕਾਰ ਸਨ। ਉਹਨਾਂ ਦਾ ਦਿਹਾਂਤ ਅੱਜ ਸਵੇਰੇ 6 ਵਜੇ ਹੋਇਆ। ਉਹ ਪੰਜਾਬੀ ਸਾਹਿਤ ਅਕਾਦਮੀ ਤੇ ਚੰਡੀਗੜ ਸਾਹਿਤ ਅਕਾਦਮੀ ਦੇ ਐਵਾਰਡੀ ਸਨ। ਉਹਨਾਂ ਨੇ 70 ਤੋਂ ਵੱਧ ਕਿਤਾਬਾਂ ਲਿਖੀਆਂ ਸਨ। ਉਹਨਾਂ ਦੀ ਪੁਸਤਕ 'ਮਿੱਟੀ ਦੀ ਢੇਰੀ' ਬਹੁਤ ਪ੍ਰਸਿੱਧ ਹੋਈ ਸੀ। ਉਹਨਾਂ ਨੂੰ ਸ਼ੇਅਰਪੀਅਰ ਦੀਆਂ ਰਚਨਾਵਾਂ ਦਾ ਪੰਜਾਬੀ ਵਿਚ ਤਰਜਮਾ ਕਰਨ ਦਾ ਮਾਣ ਹਾਸਲ ਸੀ। ਇਸ ਬਦਲੇ ਉਹਨਾਂ ਨੂੰ ਲੰਡਨ ਵਿਚ ਸਨਮਾਨਤ ਵੀ ਕੀਤਾ ਗਿਆ।
ਉਹਨਾਂ ਦੇ ਨੇੜਲੇ ਮਿੱਤਰ ਪ੍ਰੇਮ ਪ੍ਰਕਾਸ਼ ਖੰਨਵੀ ਤੇ ਅਮਰਜੀਤ ਚੰਦਨ ਹਨ। ਉਹ ਆਪਣੇ ਪਿੱਛੇ ਆਪਣੀ ਧੀ, ਦੋਹਤਾ ਤੇ ਸੈਂਕੜੇ ਪ੍ਰਸੰਸਕ ਛੱਡ ਗਏ ਹਨ। ਉਹਨਾਂ ਦੀ ਆਖਰੀ ਰਚਨਾ ਡਾਰਵਵਿਨ ਦੀ ਓਰੀਜਨ ਆਫ ਸਪੀਸੀਜ਼ ਦਾ ਤਰਜਬਾ ਕਰਨਾ ਸੀ।