← ਪਿਛੇ ਪਰਤੋ
ਪਾਕਿਸਤਾਨ ਤੋਂ ਭਾਰਤ ਆ ਕੇ ਵਸੀ ਮਹਿਲਾ ਪੰਚਾਇਤੀ ਚੋਣਾਂ 'ਚ ਬਣੀ ਉਮੀਦਵਾਰ ਟਾਂਕ (ਰਾਜਸਥਾਨ), 17 ਜਨਵਰੀ, 2020 : ਪਾਕਿਸਤਾਨ ਤੋਂ ਭਾਰਤ ਆ ਕੇ ਇਥੇ ਨਾਗਰਿਕਤਾ ਹਾਸਲ ਕਰਨ ਵਾਲੀ ਨੀਤਾ ਸੋਢਾ ਰਾਜਸਥਾਨ ਦੇ ਨਟਵਾਰਾ ਵਿਚ ਪੰਚਾਇਤ ਚੋਣਾਂ ਲੜ ਰਹੀ ਹੈ। ਉਸਨੇ ਦੱਸਿਆ ਕਿ ਉਸਦੇ ਸਹੁਰਾ ਪੰਚਾਇਤ ਦੇ ਸਰਗਰਮ ਮੈਂਬਰ ਹਨ ਤੇ ਉਹ ਇਸ ਸਿਆਸੀ ਸਫਰ ਵਿਚ ਉਸਦਾ ਮਾਰਗ ਦਰਸ਼ਨ ਕਰ ਰਹੇ ਹਨ। ਉਸਨੇ ਦੱਸਿਆ ਕਿ ਉਹ 18 ਸਾਲ ਪਹਿਲਾਂ ਭਾਰਤ ਆਈ ਸੀ ਪਰ ਉਸਨੂੰ ਨਾਗਰਿਕਤਾ ਸਿਰਫ 4 ਮਹੀਨੇ ਪਹਿਲਾਂ ਹੀ ਮਿਲੀ ਹੈ ਤੇ ਹੁਣ ਉਹ ਸਰਪੰਚੀ ਵਾਸਤੇ ਚੋਣਾਂ ਲੜ ਰਹੀ ਹੈ। ਉਸਨੇ ਕਿਹਾ ਕਿ ਉਹ ਮਹਿਲਾ ਸਸ਼ਕਤੀਕਰਨ ਵਾਸਤੇ ਪਿੰਡ ਵਿਚ ਚੰਗੀ ਸਿੱਖਿਆ ਵਾਸਤੇ ਕੰਮ ਕਰਨਾ ਚਾਹੁੰਦੀ ਹੈ। ਉਸਨੇ ਕਿਹਾ ਕਿ ਮੈਂ ਮਹਿਲਾਵਾਂ ਨੂੰ ਅੱਗੇ ਲਿਜਾਣ ਵਾਸਤੇ ਪੁਰਜ਼ੋਰ ਯਤਨ ਕਰਾਂਗੀ। ਉਸਨ ਕਿਹਾ ਕਿ ਚੰਗੀ ਸਿੱਖਿਆ ਤ ਹਸਪਤਾਲ ਬਹੁਤ ਮਹੱਤਵਪੂਰਨ ਹਨ। ਉਸਨੇ ਕਿਹਾ ਕਿ ਮਹਿਲਾਵਾਂ ਨੂੰ ਚੰਗੇ ਵਿਕਾਸ ਵਾਸਤੇ ਚੰਗੀਆਂ ਤਨਖਾਹਾਂ ਮਿਲਣੀਆਂ ਚਾਹੀਦੀਆਂ ਹਨ ਤੇ ਪਿੰਡ ਖੁਸ਼ਹਾਲ ਹੋਣੇ ਚਾਹੀਦੇ ਹਨ। ਭਾਰਤ ਬਾਰੇ ਗੱਲ ਕਰਦਿਆਂ ਉਸਨੇ ਕਿਹਾ ਕਿ ਭਾਰਤ ਵਿਚ ਪਾਕਿਸਤਾਨ ਨਾਲੋਂ ਮਹਿਲਾਵਾਂ ਵਾਸਤੇ ਚੰਗਾ ਜੀਵਨ ਤੇ ਸਿੱਖਿਆ ਹੈ। ਉਸਨੂੰ ਇਥੇ ਲੋਕਾਂ ਤੋਂ ਬਹੁਤ ਮਦਦ ਮਿਲੀ ਤੇ ਲੋਕ ਉਸਦੇ ਨਾਲ ਡਟੇ ਹੋਏ ਹਨ।
Total Responses : 108