← ਪਿਛੇ ਪਰਤੋ
ਨੌਕਰੀ ਘੁਟਾਲਾ ਮਾਮਲੇ 'ਚ ਸਾਬਕਾ ਆਈ ਪੀ ਐਸ ਅਫਸਰ ਨੂੰ 5 ਸਾਲ ਕੈਦ ਦੀ ਸਜ਼ਾ ਭੋਪਾਲ, 17 ਜਨਵਰੀ, 2020 : ਇਥੇ ਦੀ ਇਕ ਵਿਸ਼ੇਸ਼ ਅਦਾਲਤ ਨੇ ਸਾਬਕਾ ਆਈ ਪੀ ਐਸ ਅਫਸਰ ਰਾਜੇਂਦਰ ਚਤੁਰਵੇਦੀ ਨੂੰ ਜੇਲ ਵਾਰਡਨ ਦੀ ਭਰਤੀ ਸਮੇਂ ਵਧੀਕ ਡਾਇਰੈਕਟਰ ਜਨਰਲ ਜੇਲਾਂ ਹੁੰਦਿਆਂ ਰਿਸ਼ਵਤ ਲੈਣ ਦੇ ਦੋਸ਼ ਵਿਚ ਪੰਜ ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਐਸ ਪਾਂਡੇ ਨੇ ਚਤੁਰਵੇਦੀ ਨੂੰ ਕੁਝ ਵਿਅਕਤੀਆਂ ਨੂੰ ਜੇਲ ਗਾਰਡ ਲਗਵਾਉਣ ਦਾ ਝੂਠਾ ਵਾਅਦਾ ਕਰ ਕੇ 1 ਜਨਵਰੀ ਤੋਂ 26 ਮਈ 2003 ਦਰਮਿਆਨ 12 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਸਜ਼ਾ ਸੁਣਾਈ। 2006 ਵਿਚ ਉਸਦੇ ਖਿਲਾਫ ਆਰਥਿਕ ਅਪਰਾਧ ਵਿੰਗ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅਦਾਲਤ ਨੇ ਉਸਨੂੰ 8.75 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ।
Total Responses : 108