ਬਠਿੰਡਾ, 16 ਜਨਵਰੀ - ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਕੰਟਰੋਲਰ ਪ੍ਰੀਖਿਆਕਾਰ ਪ੍ਰੋ. ਕਰਨਵੀਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਬੀ.ਟੈਕ.(ਸਿਵਲ ਇੰਜੀਨੀਅਰਿੰਗ) ਦੇ ਪੰਜਵੇਂ ਸਮੈਸਟਰ ਦੀ ਵਾਤਾਵਰਣ ਵਿਗਿਆਨ ਦੀ 31 ਜਨਵਰੀ ਨੂੰ ਆਯੋਜਿਤ ਕੀਤੀ ਜਾਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ।
ਹੁਣ ਇਹ ਪ੍ਰੀਖਿਆ 4 ਫਰਵਰੀ, 2020 ਨੂੰ ਹੋਵੇਗੀ ਕਿਉਂਕਿ ਜੰਮੂ-ਕਸ਼ਮੀਰ ਵਿੱਚ ਭਾਰੀ ਬਰਫਬਾਰੀ ਕਾਰਨ ਰਾਜ ਦੇ ਵਿਦਿਆਰਥੀਆਂ ਨੇ ਇਸ ਲਈ ਬੇਨਤੀ ਕੀਤੀ ਹੈ।
ਪ੍ਰੀਖਿਆ 8 ਜਨਵਰੀ ਨੂੰ ਤਕਨੀਕੀ ਅਤੇ ਪ੍ਰਸ਼ਾਸਕੀ ਕਾਰਨਾਂ ਕਰਕੇ ਰੱਦ ਕੀਤੀ ਗਈ ਸੀ।