ਚੰਡੀਗੜ, 17 ਜਨਵਰੀ, 2020 : ਪੰਜਾਬ ਦੇ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਨਿਯੁਕਤੀ 'ਤੇ ਸਵਾਲ ਚੁੱਕਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਉਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਆਪਣੇ ਪੱਤਰ ਵਿਚ ਉਹਨਾਂ ਲਿਖਿਆ ਹੈ ਕਿ ਕੁਨਬਾਪਰਵਰੀ ਸੂਬੇ ਦੇ ਹਿੱਤਾਂ ਦੇ ਖਿਲਾਫ ਹੈ ਅਤੇ ਅਤੁਲ ਨੰਦਾ ਦੀ ਐਡਵੋਕੇਟ ਜਨਰਲ ਪੰਜਾਬ ਵਜੋਂ ਨਿਯੁਕਤੀ ਇਸਦੀ ਪ੍ਰਤੱਖ ਮਿਸਾਲ ਹੈ ਕਿ ਉਹਨਾਂ ਦੀ ਨਿਯੁਕਤੀ ਇਸ ਕਰ ਕੇ ਹੋਈ ਕਿ ਉਹ ਤੁਹਾਡੇ ਨੇੜੇ ਹਨ। ਉਹਨਾਂ ਕਿਹਾ ਕਿ ਐਡਵੋਕੇਟ ਜਨਰਲ ਦੀ ਅਯੋਗਤਾ ਇਸ ਤੋਂ ਵੀ ਸਾਬਤ ਹੁੰਦੀ ਹੈ ਕਿ ਵੱਖ ਵੱਖ ਫੌਜਦਾਰੀ ਮਾਮਲਿਆਂ ਵਿਚ ਉਹ ਸੂਬੇ ਦੇ ਹਿਤਾਂ ਦੀ ਰਾਖੀ ਕਰਨ ਵਿਚ ਵਾਰ ਵਾਰ ਅਸਫਲ ਰਹੇ ਹਨ। ਉਹਨਾਂ ਨੇ ਆਪਣੇ ਪੱਤਰ ਵਿਚ ਕਈ ਕੇਸਾਂ ਦਾ ਹਵਾਲਾ ਵੀ ਦਿੱਤਾ ਹੈ।
ਪੱਤਰ ਦੀ ਕਾਪੀ ਨਾਲ ਨੱਥੀ ਹੈ :