ਚੰਡੀਗੜ੍ਹ, 17 ਜਨਵਰੀ 2020: ਵਿਸ਼ੇਸ਼ ਤੌਰ 'ਤੇ ਗਠਿਤ ਦੋ ਮੈਂਬਰੀ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (ਕੈਟ) ਦੇ ਬੈਂਚ, ਜਿਸ ਵਿੱਚ ਕੈਟ ਚੇਅਰਮੈਨ ਐਲ ਨਰਸਿਮਹਾ ਰੈੱਡੀ ਅਤੇ ਐਮ ਜਮਸ਼ੇਦ ਨੇ ਅੱਜ ਡੀ.ਜੀ.ਪੀ. ਮੁਹੰਮਦ ਮੁਸਤਫਾ ਵੱਲੋਂ ਪੰਜਾਬ ਡੀਜੀਪੀ ਦਿਨਕਰ ਗੁਪਤਾ ਦੀ ਡੀਜੀਪੀ ਵਜੋਂ ਨਿਯੁਕਤੀ ਖਿਲਾਫ ਪਾਈ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਰੱਦ ਕਰ ਦਿੱਤੀ ਹੈ।
ਕੈਟ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਅਤੇ ਐਮਪੈਨਲਮੈਂਟ ਕਮੇਟੀ ਨੂੰ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਸਖਤੀ ਨਾਲ ਡੀਜੀਪੀ ਦੇ ਅਹੁਦੇ ਦੀ ਨਿਯੁਕਤੀ ਲਈ ਤਿੰਨ ਸੀਨੀਅਰ-ਉੱਚ ਅਧਿਕਾਰੀਆਂ ਦਾ ਪੈਨਲ ਤਿਆਰ ਕਰਨ ਲਈ ਵੀ ਨਿਰਦੇਸ਼ ਦਿੱਤੇ।
ਪੂਰੀ ਜੱਜਮੈਂਟ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
ਉਥੇ ਹੀ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਟ ਵੱਲੋਂ ਡੀ.ਜੀ.ਪੀ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕੀਤੇ ਜਾਣ 'ਤੇ ਕਿਹਾ “ਇਹ ਯੂ ਪੀ ਐਸ ਸੀ ਅਤੇ ਕੈਟ ਦੇ ਫੈਸਲੇ ਦਰਮਿਆਨ ਵਿਵਾਦ ਹੈ। ਜਿੱਥੋਂ ਤਕ ਸਾਡੀ ਗੱਲ ਹੈ, ਸਾਡਾ ਡੀਜੀਪੀ ਦਿਨਕਰ ਗੁਪਤਾ ਹੀ ਹੈ ਅਤੇ ਉਹ ਇਥੇ ਹੀ ਰਹਿਣਗੇ।”