ਹਰੀਸ਼ ਕਾਲੜਾ
ਰੂਪਨਗਰ 17 ਜਨਵਰੀ 2020 - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ ਵੱਲੋਂ ਡਾਕਟਰ ਸੁਮਿਤ ਜਾਰੰਗਲ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਅਮਰਦੀਪ ਸਿੰਘ ਗੁਜ਼ਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਦੀ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਰ ਬਿਊਰੋ,ਰੂਪਨਗਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਕੈਪੀਟਲ ਟਰੱਸਟ ਕੰਪਨੀ ਵੱਲੋਂ ਫੀਲਡ ਐਗਜ਼ੀਕਿਊਟਿਵ ਦੀਆਂ 50 ਅਸਾਮੀਆਂ ਲਈ, ਐਸ.ਆਈ.ਐਸ ਸਕਿਓਰਿਟੀ ਕੰਪਨੀ ਵੱਲੋਂ ਸਕਿਓਰਿਟੀ ਗਾਰਜ਼ ਦੀਆਂ 100 ਅਸਾਮੀਆਂ ਲਈ ,ਐਚ.ਡੀ.ਐਫ.ਸੀ ਲਾਈਫ ਵੱਲੋਂ ਕਾਰਪੋਰੇਟ ਏਜੰਸੀ ਮੈਨੇਜਰਾਂ ਦੀਆਂ 50 ਅਸਾਮੀਆਂ ਲਈ ਅਤੇ ਪ੍ਰੈਸਟੀਜ਼ ਹੌਂਡਾ,ਰੂਪਨਗਰ ਵੱਲੋਂ ਅਕਾਊਂਟੈਂਟ ਕਮ ਕੈਸ਼ੀਅਰ ਦੀਆਂ ਅਸਾਮੀਆਂ ਭਰਨ ਲਈ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।
ਰਵਿੰਦਰ ਪਾਲ ਸਿੰਘ ਜਿਲ੍ਹਾ ਰੋਜ਼ਗਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ,ਰੂਪਨਗਰ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਨਿਯੋਜਕਾਂ ਵੱਲੋਂ ਲਗਭਗ 84 ਉਮੀਦਵਾਰਾਂ ਦੀ ਮੌਕੇ ਤੇ ਚੋਣ ਕੀਤੀ ਗਈ।ਇਸ ਦੌਰਾਨ ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ ,ਸੁਪ੍ਰੀਤ ਕੌਰ ਕੈਰੀਅਰ ਕਾਊਂਸਲਰ,ਆਤਿਸ਼ ਕਪੂਰ ਵਿਦੇਸ਼ੀ ਸਲਾਹਕਾਰ ਵੱਲੋਂ ਮੌਕੇ ਤੇ ਪਹੁੰਚੇ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਗਈ।