ਹਰੀਸ਼ ਕਾਲੜਾ
ਰੂਪਨਗਰ, 17 ਜਨਵਰੀ 2020 -ਰੂਪਨਗਰ ਟੂਰੀਜ਼ਮ ਐਂਡ ਕੱਲਚਰਲ ਸੋਸਾਇਟੀ ਵੱਲੋਂ ਪ੍ਰਸਿੱਧ ਗਾਇਕ ਬੱਬੂ ਮਾਨ ਦਾ ਸ਼ੋਅ ਅੱਜ 18 ਜਨਵਰੀ ਨੂੰ ਸ਼ਾਮ 04 ਵਜੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਦੱਸਿਆ ਕਿ ਸ਼ੋਅ ਦੀਆਂ ਤਿਆਰੀਆਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਸ਼ੋਅ ਤੋਂ ਬਾਕੀ ਬਚਣ ਵਾਲੀ ਰਕਮ ਨੂੰ ਰੂਪਨਗਰ ਦੇ ਵਿਕਾਸ ਲਈ ਖਰਚਿਆ ਜਾਵੇਗਾ ।ਉਨ੍ਹਾਂ ਦੱਸਿਆ ਕਿ ਇਸ ਸ਼ੋਅ ਦੇ ਲਈ ਤਿੰਨ ਕੈਟਾਗਰੀਜ਼ ਵਿੱਚ ਟਿਕਟਾਂ ਦੀ ਵਿਕਰੀ ਆਨਲਾਇਨ ਵੈਬ ਸਾਇਟ https://in.bookmyshow.com/ ਉੱਤੇ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੇਵਾ ਕੇਂਦਰ, ਐਚ.ਐਮ.ਟੀ. ਹੋਟਲ, ਹਵੇਲੀ ਫੂਡ ਕੋਰਨਰ ਅਤੇ ਸਟੇਡੀਅਮ ਵਿਖੇ ਵੀ ਆਫ ਲਾਇਨ ਟਿਕਟਾਂ ਦੀ ਵਿਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ੋਅ ਦੀਆਂ ਟਿਕਟਾਂ ਦੀ ਕੀਮਤ 500 ਰੁਪਏ (ਸਟੈਡਿੰਗ -2) ,700 ਰੁਪਏ (ਸਟੈਡਿੰਗ -1) ਅਤੇ 1000 ਰੁਪਏ (ਸੀਟਿੰਗ), ਤਿੰਨ ਕੈਟਾਗਰੀਜ਼ ਵਿੱਚ ਰੱਖੀ ਗਈ ਹੈ। ਟਿਕਟ ਲੈਣ ਦੇ ਚਾਹਵਾਨ ਆਨਲਾਇਨ ਅਤੇ ਆਫਲਾਇਨ ਟਿਕਟਾਂ ਖਰੀਦ ਸਕਦੇ ਹਨ।