ਗੁਰਨਾਮ ਸਿੱਧੂ
ਫਿਰੋਜ਼ਪੁਰ 17 ਜਨਵਰੀ 2020 : ਯੋਗ ਯੋਗੇਸ਼ਵਰ ਮਹਾਂਪ੍ਰਭੂ ਮੁਲਖਰਾਜ ਮਹਾਰਾਜ ਜੀ ਦਾ ਸ਼ੁਭ ਅਵਤਾਰ ਦਿਵਸ ਸ੍ਰੀ 108 ਯੋਗੀਰਾਜ ਸਵਾਮੀ ਰਾਮ ਪਿਆਰਾ ਜੀ ਮਹਾਰਾਜ ਜੀ ਦੀ ਕ੍ਰਿਪਾ ਪ੍ਰੇਰਣਾ ਨਾਲ ਸਮੂਹ ਭਗਤਾਂ ਵੱਲੋਂ ਬੜੀ ਧੂਮਧਾਮ ਨਾਲ ਅੱਜ 18 ਜਨਵਰੀ 2020 ਨੂੰ ਯੋਗ ਸਾਧਨਾ ਕੇਂਦਰ, ਬਾਗਬਾਨ, ਅੰਧ ਵਿਦਿਆਲਿਆ ਦੇ ਨਾਲ ਵਾਲੀ ਗਲੀ ਸਰਕੂਲਰ ਰੋਡ, ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਵਿਖੇ ਮਨਾਇਆ ਜਾ ਰਿਹਾ ਹੈ। 18 ਜਨਵਰੀ ਨੂੰ ਸ੍ਰੀ ਯੋਗ ਮਹਾਂਦਿਵਯ ਰਾਮਾਇਣ ਜੀ ਦਾ ਪਾਠ ਸਵੇਰੇ ਸਾਢੇ 6 ਵਜੇ ਸ਼ੁਰੂ ਹੋਵੇਗਾ। ਦਿਨ ਐਤਵਾਰ 19 ਜਨਵਰੀ 2020 ਨੂੰ ਹਵਨ ਯੱਗ, ਆਰਤੀ, ਤਿਲਕ ਅਤੇ ਭਜਨ ਸੰਕੀਰਤਨ ਸਵੇਰੇ ਸਾਢੇ 8 ਵਜੇ ਤੋਂ ਦੁਪਹਿਰ ਸਾਢੇ 12 ਵਜੇ ਤੱਕ ਹੋਵੇਗਾ। ਭੰਡਾਰਾ ਦੁਪਹਿਰ ਡੇਢ ਵਜੇ ਹੋਵੇਗਾ। ਇਹ ਜਾਣਕਾਰੀ ਯੋਗ ਸਾਧਨਾ ਕੇਂਦਰ ਦੇ ਪ੍ਰਬੰਧਕਾਂ ਨੇ ਦਿੱਤੀ।