ਗੁਰਨਾਮ ਸਿੱਧੂ
ਫਿਰੋਜ਼ਪੁਰ, 17 ਜਨਵਰੀ 2020 - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਵਿਚ ਇਸ ਸਾਲ ਨਵੇਂ ਸੈਸ਼ਨ 'ਤੇ ਸਕੂਲ ਸਟਾਫ ਦੇ ਘਰ ਕਿਸੇ ਵੀ ਖੁਸ਼ੀ ਦੇ ਮੌਕੇ 'ਤੇ ਸਕੂਲ ਦੇ ਵਿਹੜੇ ਵਿਚ ਪੌਦੇ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਦੇ ਤਹਿਤ ਸਕੁਲ ਦੀ ਪੀਟੀਆਈ ਅਧਿਆਪਕ ਰਾਜਪ੍ਰੀਤ ਕੌਰ ਦੇ ਲੜਗੇ ਗੁਰਅਗਮ ਸਿੰਘ ਦੇ 9ਵੇਂ ਜਨਮ ਦਿਨ 'ਤੇ ਸਕੂਲ ਦੇ ਗਣਿਤ ਪਾਰਕ ਵਿਚ ਪੌਦੇ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਜਗਦੀਪ ਪਾਲ ਨੇ ਕਿਹਾ ਕਿ ਇਸ ਉਪਰਾਲੇ ਨਾਲ ਵਾਤਾਵਰਨ ਸਾਡਾ ਹਰਿਆ ਭਰਿਆ ਰਹੇਗਾ, ਸਕੂਲ ਵਾਤਾਵਰਨ ਵਿਚ ਵੀ ਸ਼ੁੱਧਦਾ ਰਹੇਗੀ। ਪੌਦਿਆਂ ਨੂੰ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਣਾ ਚਾਹੀਦਾ ਹੈ, ਜਿਸ ਨਾ ਹਰ ਵਿਦਿਆਰਥੀ ਅਤੇ ਅਧਿਆਪਕ ਨੂੰ ਇਕ ਚੰਗਾ ਸੰਦੇਸ਼ ਪਹੁੰਚੇਗਾ ਕਿ ਪੌਦੇ ਲਗਾਉਣ ਦੇ ਨਾਲ ਨਾਲ ਪੌਦਿਆਂ ਦੀ ਦੇਖਭਾਲ ਵੀ ਜ਼ਰੂਰੀ ਹੈ। ਇਸ ਮੌਕੇ ਰਾਕੇਸ਼ ਗਰੋਵਰ, ਸੁਰਿੰਦਰ ਕੌਰ, ਨਿਤਿਮਾ ਸ਼ਰਮਾ, ਮਨਜੀਤ ਸਿੰਘ, ਨੀਲਮ, ਇੰਦਰਜੀਤ ਕੌਰ ਦੇ ਨਾਲ ਸਾਬਕਾ ਸਾਇੰਸ ਲੈਕਚਰਾਰ ਬਲਬੀਰ ਸਿੰਘ ਅਤੇ ਸਟਾਫ ਹਾਜ਼ਰ ਸੀ।