ਰਾਜਕੋਟ, 17 ਜਨਵਰੀ 2020 - ਰਾਜਕੋਟ 'ਚ ਖੇਡੇ ਗਏ ਦੂਜੇ ਵਨਡੇਅ ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਨੇ ਪਹਿਲਾ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲਬਾਜ਼ੀ ਦਾ ਸੱਦਾ ਦਿੱਤਾ ਭਾਰਤ ਨੇ ਪਹਿਲਾਂ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 340 ਦੌੜਾਂ ਬਣਾਈਆਂ ਅਤੇ ਆਸਟ੍ਰੇਲੀਆ ਸਾਹਣਮੇ 341 ਦੌੜਾਂ ਦਾ ਟਾਰਗਟ ਦਿੱਤਾ। ਜਿਸ 'ਚ ਰੋਹਿਤ ਸ਼ਰਮਾ ਨੇ 42, ਸ਼ਿਖਰ ਧਵਨ ਨੇ 96, ਕਪਤਾਨ ਵਿਰਾਟ ਕੋਹਲੀ ਨੇ 78 ਅਤੇ ਵਿਕਟਕੀਪਰ ਕੇ.ਐੱਲ. ਰਾਹੁਲ ਨੇ ਸ਼ਾਨਦਾਰ 80 ਦੌੜਾਂ ਦਾ ਯੋਗਦਾਨ ਦਿੱਤਾ।
ਜਿਸ ਤੋਂ ਬਾਅਦ ਆਸਟ੍ਰੇਲੀਆ ਦੀ ਬੱਲੇਬਾਜ਼ੀ ਦੀ ਸ਼ੁਰੂਆਤ ਮਾੜੀ ਰਹੀ ਅਤੇ ਡੇਵਿਡ ਵਾਰਨਰ 15 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਿਨਾਂ ਫਿੰਚ ਨੇ 33, ਸਟੀਵ ਸਮਿੱਥ ਨੇ 98, ਮਾਰਨਸ ਨੇ 46 ਅਤੇ ਅਗਰ ਨੇ 25 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਪੂਰੀ ਟੀਮ 304 ਦੌੜਾਂ ਦੇ ਸਕੋਰ 'ਤੇ ਢੇਰ ਹੋ ਗਈ।
ਭਾਰਤ ਵੱਲੋਂ ਮੁਹੰਮਦ ਸਮੀ ਨੇ 3 ਜਦੋਂ ਕਿ ਨਵਦੀਪ ਸੈਨੀ, ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਨੇ 2-2 ਖਿਡਾਰੀ ਆਊਟ ਕੀਤੇ ਅਤੇ ਜਸਪ੍ਰੀਤ ਬੁਮਰਾਹ ਨੂੰ 1 ਵਿਕਟ ਮਿਲੀ।