398 ਲਾਭਪਾਤਰੀਆਂ ਨੂੰ ਦਿੱਤੇ 4.26 ਕਰੋੜ ਦੇ ਕਰਜੇ
ਅਸ਼ੋਕ ਵਰਮਾ
ਬਠਿੰਡਾ, 18 ਜਨਵਰੀ 2020 : ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਾਰਤੀ ਸਟੇਟ ਬੈਂਕ ਦੁਆਰਾ ਚਲਾਏ ਜਾ ਰਹੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾਨ ਜ਼ਿਲੇ ਦੇ ਬੇਰੁਜ਼ਗਾਰ ਲੜਕੇ-ਲੜਕੀਆਂ ਲਈ ਬਹੁਤ ਹੀ ਸਹਾਈ ਸਿੱਧ ਹੋ ਰਿਹਾ ਹੈ। ਇਨਾਂ ਰਾਹੀਂ ਮਾਹਰ ਟ੍ਰੇਨਰਾਂ ਕੋਲੋਂ ਮੁਫ਼ਤ ਸਿਖਲਾਈ ਪ੍ਰਾਪਤ ਕਰਕੇ ਕਈ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਆਪਣਾ ਸਵੈ ਰੁਜ਼ਗਾਰ ਚਲਾ ਰਹੇ ਹਨ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਚੰਡੀਗੜ ਸਰਕਲ ਦੇ ਜਨਰਲ ਮੈਨੇਜ਼ਰ ਸੁਭਾਸ਼ ਜੁਆਇੰਨਵਾਲ ਨੇ ਦੱਸਿਆ ਕਿ ਸਵੈ ਰੁਜ਼ਗਾਰ ਚਲਾਉਣ ਜਾਂ ਆਪਣੇ ਪਹਿਲਾਂ ਚੱਲ ਰਹੇ ਰੁਜ਼ਗਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਇੱਥੋ ਦੇ ਹੋਟਲ ਹਿਲਟਨ ਕਾਸਲ ਵਿਖੇ ਇੱਕ ਰੋਜ਼ਾ ਮਹਾਂ ਲੋਨ ਮੇਲਾ ਕਰਵਾਇਆ ਗਿਆ। ਇਸ ਮੌਕੇ ਉਨਾਂ ਦੱਸਿਆ ਕਿ ਇਹ ਮਹਾਂ ਲੋਨ ਮੇਲਾ ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਵਲੋਂ ਆਪਣੀ ਕਿਸਮ ਦਾ ਇੱਕ ਪਹਿਲਾ ਮੇਲੇ ਹੈ ਜਿਸ ਦੌਰਾਨ ਇੱਕ ਦਿਨ ਵਿਚ ਹੀ 398 ਲਾਭਪਾਤਰੀਆਂ ਨੂੰ 4.26 ਕਰੋੜ ਦੇ ਕਰਜ਼ੇ ਮੁਹੱਈਆ ਕਰਵਾਏ ਗਏ ਹਨ। ਇਸ ਮੇਲੇ ਤੋਂ ਉਤਸ਼ਾਹਤ ਹੁੰਦਿਆਂ ਉਨਾਂ ਇਹ ਵੀ ਕਿਹਾ ਕਿ ਇਸ ਕਿਸਮ ਦੇ ਮਹਾਂ ਲੋਨ ਮੇਲੇ ਭਵਿੱਖ ਵਿਚ ਸੂਬੇ ਦੇ ਬਾਕੀ ਜ਼ਿਲਿਆਂ ਅਤੇ ਹੋਰ ਸਟੇਟਾਂ ਵਿਚ ਵੀ ਲਗਾਏ ਜਾਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਭਾਰਤੀ ਸਟੇਟ ਬੈਂਕ ਦੇ ਰਿਜ਼ਨਲ ਮੈਨੇਜ਼ਰ ਬਠਿੰਡਾ ਪਵਨ ਗੋਇਲ ਨੇ ਦੱਸਿਆ ਕਿ ਇਸ ਇੱਕ ਰੋਜ਼ਾ ਮਹਾਂ ਲੋਨ ਮੇਲੇ ਦੌਰਾਨ ਸੂਬੇ ਦੇ ਮਾਲਵੇ ਖੇਤਰ ਦੇ 7 ਜ਼ਿਲਿਆਂ (ਬਠਿੰਡਾ, ਬਰਨਾਲਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫ਼ਾਜਿਲਕਾ, ਫ਼ਰੀਦਕੋਟ ਤੇ ਫ਼ਿਰੋਜ਼ਪੁਰ) ਤੋਂ ਸਵੈ ਰੁਜ਼ਗਾਰ ਪ੍ਰਾਪਤ ਕਰਨ ਦੇ ਚਾਹਵਾਨਾਂ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਪ੍ਰਧਾਨ ਮੰਤਰੀ ਸਟੈਂਡ ਅੱਪ ਯੋਜਨਾ ਅਤੇ ਸੈਲਫ਼ ਹੈਲਪ ਗਰੁੱਪਾਂ ਨੂੰ ਲੋਨ ਦਿੱਤੇ ਗਏ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਂੇਡੂ ਸਵੈ ਰੁਜਗਾਰ ਸਿਖਲਾਈ ਸੰਸਥਾ ਦੇ ਡਾਇਰੈਕਟਰ ਜੀ. ਡੀ. ਗੋਇਲ ਅਤੇ ਡਿਪਟੀ ਡਾਇਰੈਕਟਰ ਨਰੇਸ਼ ਰੁਪਾਣਾ ਨੇ ਦੱਸਿਆ ਕਿ ਇਸ ਮਹਾਂ ਲੋਨ ਮੇਲੇ ਦੌਰਾਨ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 161 ਲਾਭਪਾਤਰੀਆਂ 130 ਲੱਖ, 101 ਸੈਲਫ਼ ਹੈਲਪ ਗਰੁੱਪਾਂ ਨੂੰ 51 ਲੱਖ, ਸਟੈਂਡ ਅੱਪ ਇੰਡੀਆ ਯੋਜਨਾ ਤਹਿਤ 5 ਲਾਭਪਾਤਰੀਆਂ ਨੂੰ 110 ਲੱਖ ਰੁਪਏ ਤੋਂ ਇਲਾਵਾ ਐਗਰੀ ਗੋਲਡ ਲੋਨ ਤਹਿਤ 131 ਲਾਭਪਾਤਰੀਆਂ ਨੂੰ 135 ਲੱਖ ਰੁਪਏ ਦੇ ਲੋਨ ਮੌਕੇ 'ਤੇ ਹੀ ਮੁਹੱਈਆ ਕਰਵਾਏ ਗਏ।
ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਇਨਾਂ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਲੋੜਵੰਦ ਲਾਭਪਾਤਰੀਆਂ ਨੂੰ 5 ਲੱਖ ਰੁਪਏ ਤੱਕ ਦੇ ਕਰਜ਼ੇ, ਪ੍ਰਧਾਨ ਮੰਤਰੀ ਸਟੈਂਡ ਅੱਪ ਯੋਜਨਾ ਤਹਿਤ 25 ਲੱਖ ਰੁਪਏ ਦੇ ਕਰਜ਼ੇ ਅਤੇ ਇਸੇ ਤਰਾਂ ਸੈਲਫ਼ ਹੈਲਪ ਗਰੁੱਪਾਂ ਤਹਿਤ ਸਿਰਫ਼ 10 ਮਹਿਲਾਵਾਂ ਦੇ ਬਣੇ 1 ਗਰੁੱਪ ਨੂੰ ਬਿਨਾਂ ਕਿਸੇ ਗਰੰਟੀ ਜਾਂ ਸਕਿਊਰਟਰੀ ਦੇ 10 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਂਦੇ ਹਨ।
ਇਸ ਮਹਾਂ ਲੋਨ ਮੇਲੇ ਦੌਰਾਨ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾਨਾਂ ਦੁਆਰਾ ਚਲਾਏ ਜਾ ਰਹੇ ਟ੍ਰੇਨਿੰਗ ਸੈਂਟਰਾਂ ਵਿਖੇ ਤਿਆਰ ਕੀਤੇ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਮੌਕੇ ਭਾਰਤੀ ਸਟੇਟ ਬੈਂਕ ਪਟਿਆਲਾ ਦੇ ਡਿਪਟੀ ਜਨਰਲ ਮੈਨੇਜ਼ਰ ਵਿਜੈ ਸਾਨਬਾਗ, ਰਿਜਨਲ ਜਨਰਲ ਮੈਨੇਜ਼ਰ ਬਠਿੰਡਾ ਪਵਨ ਗੋਇਲ, ਰਿਜਨਲ ਮੈਨੇਜ਼ਰ ਪਟਿਆਲਾ ਸੁਖਦਰਸ਼ਨ ਗੋਇਲ, ਜ਼ਿਲਾ ਸੇਲਜ਼ ਹੱਬ ਬਰਨਾਲਾ ਦੇ ਚੀਫ਼ ਮੈਨੇਜ਼ਰ ਜਗਮੋਹਨ ਅਤੇ ਬਠਿੰਡਾ ਸੇਲਜ਼ ਹੱਬ ਦੇ ਚੀਫ਼ ਮੈਨੇਜ਼ਰ ਐਸ.ਕੇ. ਸਿੰਘ ਅਤੇ ਬੀ.ਕੇ ਨੱਡਾ ਤੋਂ ਇਲਾਵਾ ਸਟਾਫ਼ ਆਫ਼ਿਸਰਜ਼ ਐਸ਼ੋਸ਼ੀਏਸ਼ਨ ਵਲੋਂ ਲਾਜਪਤ ਰਾਏ ਗੋਇਲ ਅਤੇ ਅਸ਼ੋਕ ਗੁਪਤਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।