ਚੰਡੀਗੜ੍ਹ, 18 ਜਨਵਰੀ 2020 - ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਅਤੇ ਪਰਿਵਾਰਵਾਦ 'ਚੋਂ ਅਕਾਲੀਦਲ ਨੂੰ ਕੱਢਣ ਲਈ ਅੱਜ ਦਿੱਲੀ ਵਿਖੇ ਟਕਸਾਲੀ ਅਕਾਲੀਆਂ ਵੱਲੋਂ 'ਸਫ਼ਰ-ਏ-ਅਕਾਲੀ' ਨਾਮੀ ਪ੍ਰੋਗਰਾਮ ਰਾਹੀਂ ਕਨਵੈਂਨਸ਼ਨ ਕੀਤੀ ਜਾ ਰਹੀ ਹੈ। ਸ਼ਨੀਵਾਰ ਦੁਪਹਿਰ ਤਕਰੀਬਨ ਢਾਈ ਵਜੇ ਦੇ ਕਰੀਬ ਇਹ ਮੀਟਿੰਗ ਹੋਏਗੀ।
ਇਸ ਕਨਵੈਂਸ਼ਨ 'ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਜੀ.ਕੇ ਦਾ ਅਹਿਮ ਰੋਲ ਹੈ। ਜਿਸ 'ਚ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਟਕਸਾਲੀ ਅਕਾਲੀ ਰਣਜੀਤ ਸਿੰਘ ਬ੍ਰਹਮਪੁਰਾ, ਬਲਵੰਤ ਸਿੰਘ ਰਾਮੂਵਾਲੀਆ, ਬੀਰ ਦਵਿੰਦਰ ਸਿੰਘ, ਪਰਮਜੀਤ ਸਿੰਘ ਸਰਨਾ, ਸੇਖਵਾਂ ਆਦਿ ਹੋਰ ਟਕਸਾਲੀ ਆਗੂ ਸ਼ਾਮਲ ਹੋ ਰਹੇ ਹਨ।
ਜ਼ਿਕਰੇਖਾਸ ਹੈ ਕਿ ਪੰਜਾਬ ਦੀ ਰਾਜਨੀਤੀ 'ਚ ਅਕਾਲੀ ਦਲ ਨੂੰ ਮੁੜ ਤੋਂ ਆਪਣੇ ਪੈਰਾਂ 'ਤੇ ਕਰਨ ਅਤੇ ਬਾਦਲ ਪਰਿਵਾਰ ਤੋਂ ਅਕਾਲੀ ਦਲ ਨੂੰ ਛੁਡਾਉਣ ਦੇ ਮਕਸਦ ਨਾਲ ਟਕਸਾਲੀਆਂ ਵੱਲੋਂ ਜੰਗ ਛੇੜੀ ਗਈ ਹੈ ਅਤੇ ਜਿਸ ਬਾਬਤ ਅੱਜ ਦੀ ਇਹ ਕਨਵੈਂਸ਼ਨ ਵੀ ਰੱਖੀ ਗਈ ਹੈ। ਅੱਜ ਦੀ ਇਸ ਕਨਵੈਂਸ਼ਨ 'ਚ ਵੱਡੇ ਐਲਾਨ ਹੋਣ ਦੀ ਵੀ ਆਸ ਜਤਾਈ ਜਾ ਰਹੀ ਹੈ। ਇਸ ਮੀਟਿੰਗ ਨੂੰ ਲਾਈਵ ਦੇਖਣ ਲਈ ਦੁਪਹਿਰ 2 ਵਜੇ ਬਾਬੂਸ਼ਾਹੀ ਦੇ ਫੇਸਬੁੱਕ ਪੇਜ 'ਤੇ ਵਿਜ਼ਿਟ ਕੀਤਾ ਜਾ ਸਕਦਾ ਹੈ।
ਬਾਬੂਸ਼ਾਹੀ ਦਾ ਫੇਸਬੁੱਕ ਪੇਜ ਹੇਠ ਲਿੰਕ ਤੋਂ ਖੋਲ੍ਹ ਕੇ ਲਾਈਕ ਕਰੋ ਤਾਂ ਜੋ ਲਾਈਵ ਨੋਟੀਫਿਕੇਸ਼ਨ ਹਾਸਲ ਕਰ ਸਕੋ :-
https://www.facebook.com/BabushahiDotCom/?view_public_for=133072560195802