ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਸ਼ਾਮਲ ਸ੍ਰ. ਕਲਕੱਤਾ ਅਤੇ ਹੋਰ ਆਗੂ
ਬਾਬੂਸ਼ਾਹੀ ਬਿਉਰੋ
ਅੰਮ੍ਰਿਤਸਰ , 18 ਜਨਵਰੀ ; ਸ਼੍ਰੋਮਣੀ ਅਕਾਲੀ ਦੱਲ ਟਕਸਾਲੀ ਦੇ ਜ਼ਿਲਾ ਜੱਥਾ ਅੰਮ੍ਰਿਤਸਰ ਸ਼ਹਿਰੀ ਦੀ ਕੋਰ ਕਮੇਟੀ ਦੀ ਮੀਟਿੰਗ ਸਰਦਾਰ ਗੁਰਪ੍ਰੀਤ ਸਿੰਘ ਕਲਕੱਤਾ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਤਹਿਤ ਰੇਲਵੇ ਸਟੇਸ਼ਨ ਦਾ ਪ੍ਰਸਤਾਵਿਤ ਡਿਜਾਇਨ ਬਦਲ ਕੇ ਇਕ ਰਾਜਨੀਤਕ ਪਾਰਟੀ ਦੇ ਚੋਣ ਨਿਸ਼ਾਨ ਉਤੇ ਕੇਂਦਰਿਤ ਕੀਤੇ ਜਾਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ, ਪੰਜਾਬ ਸਰਕਾਰ ਅਤੇ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਕਾਰਪੋਰੇਸ਼ਨ ਨੂੰ ਅਪੀਲ ਕੀਤੀ ਗਈ ਕਿ ਪ੍ਰਸਤਾਵਿਤ ਡਿਜਾਇਨ ਗੁਰੂ ਨਗਰੀ ਦੀ ਮਹਾਨਤਾ ਨੂੰ ਧਿਆਨ ਵਿਚ ਰਖਦਿਆਂ ਹੋਏ ਸਿੱਖ ਧਰਮ ਅਤੇ ਵਿਰਾਸਤ ਅਨੁਸਾਰ ਹੀ ਬਣਾਇਆ ਜਾਵੇ।
ਮੀਟਿੰਗ ਵਿੱਚ ਅੰਮ੍ਰਿਤਸਰ ਵਿਰਾਸਤੀ ਮਾਰਗ ਵਿਖੇ ਲਗਾਏ ਸੱਭਿਆਚਾਰਕ ਬੁੱਤਾਂ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ ਉਤੇ ਅਫ਼ਸੋਸ ਪ੍ਰਗਟ ਕੀਤਾ ਗਿਆ ।
ਇਸ ਮੌਕੇ ਜਜ਼ਬਾਤ ਵਿਚ ਆ ਕੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੌਜਵਾਨਾਂ ਵਿਰੁੱਧ ੩੦੭ ਧਾਰਾ ਲਗਾ ਕੇ ਅਣਮਨੁੱਖੀ ਤਸੀਹੇ ਦਿੱਤੇ ਜਾਣ ਦੀ ਕਾਰਵਾਈ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।
ਓਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੱਦੇਨਜ਼ਰ ਰਖਦਿਆਂ ਉਕਤ ਬੁੱਤਾਂ ਨੂੰ ਦਰਬਾਰ ਸਾਹਿਬ ਦੇ ਨੇੜਿਓਂ ਹਟਾ ਕੇ ਰਾਮ ਬਾਗ ਵਿਚ ਵਿਰਾਸਤੀ ਪਾਰਕ ਉਸਾਰ ਕੇ ਜਾਂ ਹੋਰ ਕਿਸੇ ਉਚਿਤ ਥਾਂ ਤੇ ਲਗਾਇਆ ਜਾਵੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਠੇਕੇਦਾਰ ਬਾਵਾ ਸਿੰਘ ਮੁੱਖ ਸਲਾਹਕਾਰ ,
ਸਰਦਾਰ ਬਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ,
ਸਰਦਾਰ ਅਮਰਜੀਤ ਸਿੰਘ ਵਾਲੀਆ ਸਕੱਤਰ ਜਨਰਲ,
ਸਰਦਾਰ ਹਰਬਿੰਦਰ ਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ , ਸਰਦਾਰ ਤੇਜਿੰਦਰ ਸਿੰਘ ਗੋਗੀ ਸੀਨੀਅਰ ਮੀਤ ਪ੍ਰਧਾਨ , ਸਰਦਾਰ ਦਲਜੀਤ ਸਿੰਘ ਪੱਪੂ ਜਨਰਲ ਸਕੱਤਰ , ਸਰਦਾਰ ਬ੍ਰਹਮਜੀਤ ਸਿੰਘ ਮੀਤ ਪ੍ਰਧਾਨ , ਸਰਦਾਰ ਜਗਦੀਸ਼ ਸਿੰਘ ਮੀਤ ਪ੍ਰਧਾਨ ,
ਸਰਦਾਰ ਅੰਮ੍ਰਿਤਪਾਲ ਸਿੰਘ ਬੰਟੀ ਮੀਤ ਪ੍ਰਧਾਨ ,
ਸਰਦਾਰ ਪਲਵਿੰਦਰ ਸਿੰਘ ਮੀਤ ਪ੍ਰਧਾਨ ਅਤੇ ਸਰਦਾਰ ਅਮਰਦੀਪ ਸਿੰਘ ਖਾਲਸਾ ਸਕੱਤਰ ਸ਼ਾਮਲ ਹੋਏ ।