ਗਗਨਦੀਪ ਸਿੰਘ ਰਿਆੜ
- ਪੁਲਿਸ ਨੇ ਤਿੰਨ ਮੁਲਜ਼ਮ ਗ੍ਰਿਫਤਾਰ, 1 ਪੁਲਿਸ ਚਕਮਾ ਦੇ ਫਰਾਰ
ਹਰਚੋਵਾਲ / ਗੁਰਦਾਸਪੁਰ, 18 ਜਨਵਰੀ 2020 - ਪੁਲਿਸ ਵੱਲੋ ਨਾਕਾ ਲਗਾ ਕੇ ਗੁਪਤ ਸੂਚਨਾਂ ਦੇ ਅਧਾਰ ਇੱਕ ਕਾਰ ਨੂੰ ਰੋਕ ਕੇ 11 ਕਿਲੋ ਭੁੱਕੀ ਸਣੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ਅਤੇ ਇੱਕ ਦੇ ਫਰਾਰ ਹੋ ਜਾਣ ਦਾ ਸਮਚਾਰ ਪ੍ਰਾਪਤ ਹੋਇਆ। ਚੌਂਕੀ ਇੰਚਾਰਜ ਹਰਜਿੰਦਰ ਸਿੰਘ ਹਰਚੋਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਆਖਿਆ ਕਿ ਐਸ.ਐਸ ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੀਆਂ ਸਖਤ ਹਦਾਇਤਾਂ ਅਨੁਸਾਰ ਪੁਲਿਸ ਪਾਰਟੀ ਵੱਲੋ ਪਿੰਡ ਮੂੜ ਦੇ ਮੋੜ ਤੇ ਨਾਕਾ ਲਗਾਇਆ ਹੋਇਆ ਸੀ। ਹਰਚੋਵਾਲ ਸਾਈਡ ਤੋਂ ਇੱਕ ਇੰਡੀਕਾ ਕਾਰ ਆ ਰਹੀ ਸੀ ਜਿਸ ਨੂੰ ਸ਼ੱਕ ਦੇ ਅਧਾਰ 'ਤੇ ਰੋਕਣ ਦਾ ਯਤਨ ਕੀਤਾ ਗਿਆ ਤਾਂ ਮੁਲਜ਼ਮਾਂ ਵੱਲੋਂ ਕਾਰ ਨੂੰ ਭਜਾ ਲਿਆ ਗਿਆ ਪਰ ਜਦੋ ਪੁਲਿਸ ਪਾਰਟੀ ਵੱਲੋਂ ਕਾਰ ਦਾ ਪਿੱਛਾ ਕਰਕੇ ਰੋਕ ਕੇ ਕਾਰ ਦੀ ਤਲਾਸੀ ਲਈ ਗਈ ਤਾਂ ਕਾਰ ਚੋਂ ਸੱਤ ਕਿਲੋ ਭੁੱਕੀ ਬਰਾਮਦ ਹੋਈ। ਕਾਰ ਸਵਾਰ ਅਜੇ ਕੁਮਾਰ ਪੁੱਤਰ ਲ਼ਖਵਿੰਦਰ ਸਿੰਘ , ਕੁਲਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਧੀਰੋਵਾਲ ਕੋਲੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਚਾਰ ਕਿਲੋ ਭੁੱਕੀ ਹੋ ਮਿਲ ਗਈ ਜੋ ਗਿਆਰਾਂ ਕਿਲੋ ਹੋ ਗਈ। ਚੌਥੇ ਮੁਲਜ਼ਮ ਦੀ ਪਛਾਣ ਲਾਡੀ ਪੁੱਤਰ ਦਾਰਾ ਸਿੰਘ ਵਾਸੀ ਔਲਖ ਵਜੋ ਹੋਈ ਇਹਨਾਂ ਮੁਲਜ਼ਮਾਂ ਖਿਲਾਫ ਥਾਣਾ ਸ਼੍ਰੀ ਹਰਗੋਬਿੰਦਪੁਰ 'ਚ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।