← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 18 ਜਨਵਰੀ 2020 - ਦਿਵਿਆ ਜਯੋਤੀ ਜ੍ਰਾਗਿਤੀ ਸੰਸਥਾਨ ਵੱਲੋਂ ਸ਼੍ਰੀ ਕ੍ਰਿਸ਼ਨ ਕਥਾ ਦਾ ਆਯੋਜਨ ਕਰਨਾ ਬਹੁਤ ਹੀ ਸਲਾਘਾਯੋਗ ਕਦਮ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਸੇਵੀ ਅਤੁਲ ਗੋਇਲ ਨੇ ਕੀਤਾ। ਉਨ੍ਹਾਂ ਕਿਹਾ ਦਿਵਿਆ ਜਯੋਤੀ ਜ੍ਰਾਗਿਤੀ ਸੰਸਥਾਨ ਵੱਲੋਂ ਸਵਾਮੀ ਦੁਰਵੇਸ਼ਾ ਨੰਦ ਜੀ ਨੇ ਸਾਡੇ ਘਰ ਆ ਕੇ ਸ਼੍ਰੀ ਕ੍ਰਿਸ਼ਨ ਕਥਾ ਤੇ ਪਹੁੰਚਣ ਦਾ ਸੱਦਾ ਦਿੱਤਾ ਤੇ ਉਨ੍ਹਾਂ ਦੇ ਬਹੁਤ ਵਧੀਆ ਵਿਚਾਰ ਲੱਗੇ। ਇਸ ਮੌਕੇ ਤੇ ਸਵਾਮੀ ਦਰਵੇਸ਼ਾ ਨੰਦ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਕਥਾ ਵਿੱਚ ਪਹੁੰਚਣ ਦੀ ਅਪੀਲ ਕੀਤੀ । ਇਸ ਮੌਕੇ ਤੇ ਅਤੁਲ ਗੋਇਲ ਦੇ ਪਿਤਾ ਭਾਰਤ ਭੂਸ਼ਣ ਗੋਇਲ ਅਤੇ ਮਾਤਾ ਮੀਨਾਕਸ਼ੀ ਗੋਇਲ ਨੇ ਸਵਾਮੀ ਜੀ ਦਾ ਘਰ ਆਉਣ ਤੇ ਸਵਾਗਤ ਕੀਤਾ।
Total Responses : 942