ਜੀ ਐਸ ਪੰਨੂ
ਪਟਿਆਲਾ, 18 ਜਨਵਰੀ 2020 - ਡੇਰਾ ਬਸੀ 66 ਕੇ.ਵੀ. ਗਰਿੱਡ ਹਰੀਪੁਰ ਕੁੜਾਂ ਦਾ ਉਦਘਾਟਨ ਕਰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਡੇਰਾਬੱਸੀ ਹਲਕੇ ਅਧੀਨ ਬਿਜਲੀ ਦੀ ਵੱਧ ਰਹੀ ਮੰਗ ਨੂੰ ਮੁੱਖ ਰੱਖਦਿਆਂ ਅਤੇ ਇਲਾਕੇ ਦੇ ਬਿਜਲੀ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਅਤੇ ਸੁਚਾਰੂ ਬਿਜਲੀ ਮੁਹੱਈਆ ਕਰਾਉਣ ਲਈ 66 ਕੇ.ਵੀ. ਗਰਿਡ ਸਬ ਸਟੈਸਨ ਹਰੀਪੁਰ ਕੁੜਾਂ ਸਥਾਪਤ ਕੀਤਾ ਗਿਆ ਹੈ। ਗਰਿਡ ਸਬ ਸਟੇਸਨ ਦੀ ਉਸਾਰੀ 'ਤੇ ਕੁੱਲ 5 ਕਰੋੜ ਰੁਪਏ ਖਰਚਾ ਆਇਆ ਹੈ ਅਤੇ ਇਸ ਦੀ ਕੁੱਲ ਸਮਰੱਥਾ 12.5 ਐਮ.ਵੀ.ਏ. ਹੈ। ਉਹਨਾਂ ਦੱਸਿਆ ਕਿ ਇਸ ਗਰਿਡ ਸਬ ਸਟੇਸਨ ਦੇ ਚਾਲੂ ਹੋਣ ਨਾਲ ਡਰਾਬੱਸੀ ਹਲਕੇ ਦੇ ਪਿੰਡ ਜਵਾਹਰਪੁਰ ਹਰੀਪੁਰ ਕੁੜਾਂ, ਦੰਦਰਾਲਾ ਮੁਕੰਦਪੁਰ, ਮਾਹੀਵਾਲਾ, ਅਤੇ ਡੇਰਾਬੱਸੀ ਸਹਿਰ ਦੇ ਬਿਜਲੀ ਖਪਤਕਾਰਾਂ (ਘਰੇਲੂ ਵਪਾਰਕ ਅਤੇ ਉਦਯੋਗਿਕ) ਨੂੰ ਬਿਜਲੀ ਸਪਲਾਈ ਦਿਤੀ ਜਾਵੇਗੀ। ਸੋ ਇਸ ਗਰਿਡ ਸਬ ਸਟੇਸਨ ਦੇ ਚਾਲੂ ਹੋਣ ਨਾਲ ਮੌਜੂਦਾ 220 ਕੇ.ਵੀ. ਗਰਿਡ ਸੈਦਾਪੁਰ,220 ਕੇ.ਵੀ. ਲਾਲੜੂ ਅਤੇ 66 ਕੇ.ਵੀ. ਗਰਿਡ ਮੁਬਾਰਕਪੁਰ ਨੂੰ ਰਲੀਫ ਮਿਲੇਗੀ ਅਤੇ ਗਰਿਡ ਸਬ ਸਟੇਸਨ ਦੀ ਸਮਰੱਥਾ ਭਵਿੱਖ ਵਿੱਚ ਵੀ ਵਾਧਾ ਕਰਨ ਦੀ ਪ੍ਰੋਵੀਜਨ ਰਖੀ ਗਈ ਹੈ। ਇਸ ਮੌਕੇ ਤੇ ਆਰ.ਪੀ.ਪਾਂਡਵ, ਡਾਇਰੈਕਟਰ /ਪ੍ਰਬੰਧਕੀ , ਰਵਿੰਦਰ ਸਿੰਘ ਸੈਣੀ ਚੀਫ ਇੰਜੀਨੀਅਰ ਦੱਖਣ ਦੀਪਇੰਦਰ ਸਿੰਘ ਸੀਨੀਅਰ ਕਾਂਗਰਸੀ ਆਗੂ , ਦੇ ਹੋਰ ਉੱਚ ਅਫਸਰ ਅਤੇ ਕਰਮਚਾਰੀ ਇਸ ਮੌਕੇ ਤੇ ਹਾਜਰ ਸਨ।