ਸਤੀਸ਼ ਬਾਂਸਲ
ਸਿਰਸਾ, 18 ਜਨਵਰੀ 2020 - ਹਰਿਆਣਾ ਦੀ ਪਹਿਲੀ ਮਹਿਲਾ ਬੱਸ ਚਾਲਕ ਪੰਕਜ ਦੇਵੀ ਦਾ ਸ਼ੁੱਕਰਵਾਰ ਨੂੰ ਗੁਰਦੁਆਰਾ ਤਿਲੋਕੇਵਾਲਾ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਗੁਰਮੀਤ ਸਿੰਘ ਤਿਲੋਕੇਵਾਲਾ , ਜਗਤਾਰ ਸਿੰਘ, ਕਾਲਾਂਵਾਲੀ ਤੋਂ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਪੰਕਜ ਦੇਵੀ ਨੂੰ ਤਲਵਾਰ ਭੇਟ ਕਰਕੇ ਹੋਂਸਲਾ ਅਫਜਾਈ ਕੀਤੀ। ਸੰਤ ਗੁਰਮੀਤ ਸਿੰਘ ਤਿਲੋਕਵਾਲਾ ਨੇ ਇਸ ਮੌਕੇ ਕਿਹਾ ਕਿ ਪੰਕਜ ਦੇਵੀ ਨਾ ਸਿਰਫ ਪਹਿਲੀ ਬੱਸ ਚਾਲਕ ਹੈ, ਬਲਕਿ ਔਰਤ ਸ਼ਕਤੀ ਲਈ ਇਕ ਉਦਾਹਰਣ ਹੈ।
ਪੰਕਜ ਦੇਵੀ ਇਹ ਦਰਸਾ ਦਿੱਤਾ ਹੈ ਕਿ ਔਰਤਾਂ ਕਿਸੇ ਵੀ ਖੇਤਰ ਵਿੱਚ ਘਟ ਨਹੀਂ ਹਨ। ਸਨਮਾਨ ਤੋਂ ਖੁਸ਼ ਹੋ ਕੇ, ਪੰਕਜ ਦੇਵੀ ਨੇ ਕਿਹਾ ਕਿ ਉਹ ਔਰਤਾਂ ਖਿਲਾਫ ਹੋ ਰਹੇ ਅਨਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਪੰਕਜ ਦੇਵੀ ਆਪਣੇ ਦਬਦਬਾ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ. ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਪੰਕਜ ਦੇਵੀ ਨੇ ਵਿਦਿਆਰਥਣਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਮਨਚਲੇ ਨੂੰ ਸਬਕ ਸਿਖਾਇਆ ਸੀ। ਪੰਕਜ ਦੇਵੀ ਨੇ ਵਿਦਿਆਰਥਣਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਇਕ ਨੌਜਵਾਨ ਨੂੰ ਪਿੱਛੇ ਭਜ ਕੇ ਫੜ ਲਿਆ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।
ਪੰਕਜ ਦੇਵੀ ਦੇ ਇਸ ਦਲੇਰ ਕਦਮ ਦੀ ਲੋਕਾਂ ਨੇ ਵੀ ਸ਼ਲਾਘਾ ਕੀਤੀ ਸੀ। ਸਨਮਾਨ 'ਤੇ ਮਾਣ ਕਰਦਿਆਂ ਪੰਕਜ ਦੇਵੀ ਨੇ ਕਿਹਾ ਕਿ ਔਰਤਾਂ ਅਤੇ ਯੁਵਤੀਆਂ ਨੂੰ ਆਪਣੇ ਆਪ ਨੂੰ ਮਰਦਾਂ ਤੋਂ ਘੱਟ ਨਹੀਂ ਸਮਝਣਾ ਚਾਹੀਦਾ. ਮਾਪਿਆਂ ਨੂੰ ਵੀ ਨੌਜਵਾਨ ਯੁਵਤੀਆਂ ਨੂੰ ਆਪਣੀ ਦਿਲਚਸਪੀ ਅਨੁਸਾਰ ਖੇਤਰ ਚ ਜਾਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਜਿਕਰਯੋਗ ਹੈ ਕਿ ਪੰਕਜ ਦੇਵੀ ਨੂੰ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਕਈ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।