ਮਲੇਰਕੋਟਲਾ, 18 ਜਨਵਰੀ 2020 - ਦੇਸ਼ ਅੰਦਰ ਨਵੇਂ ਬਣੇ ਕਾਨੂੰਨ ਦਾ ਜਿੱਥੇ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ ਹੈ, ਉੱਥੇ ਹੀ ਪੰਜਾਬ ਵਿੱਚ ਵੀ ਲਗਾਤਾਰ ਇਸ ਖਿਲਾਫ ਵਿਰੋਧ ਵਧਦਾ ਹੀ ਜਾ ਰਿਹਾ ਹੈ। ਜੇਕਰ ਗੱਲ ਕਰੀਏ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਦੀ ਤਾਂ ਇੱਥੇ ਕਈ ਵਿਦਿਆਰਥੀ ਵਰਗ ਸੜਕਾਂ 'ਤੇ ਉੱਤਰ ਕੇ ਇਸ ਦਾ ਵਿਰੋਧ ਕਰ ਰਹੇ ਹਨ। ਉੱਥੇ ਹੀ ਆਮ ਅਤੇ ਪੜ੍ਹੀਆਂ ਲਿਖੀਆਂ ਔਰਤਾ ਵੱਲੋਂ ਵੀ ਇਸਦਾ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਔਰਤਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸੜਕਾਂ ਤੇ ਉੱਤਰ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਕਿ ਇਹ ਕਾਨੂੰਨ ਜਲਦ ਤੋਂ ਜਲਦ ਵਾਪਸ ਲਿਆ ਜਾਵੇ। ਇਸ ਰੋਸ ਮਾਰਚ 'ਚ ਅਪਾਹਜ ਅਤੇ ਨੇਤਰਹੀਣ ਔਰਤਾ ਨੇ ਵੀ ਹਿੱਸਾ ਲਿਆ।
ਬਹੁ-ਮੁਸਲਿਮ ਆਬਾਦੀ ਵਾਲੇ ਸ਼ਹਿਰ ਮਲੇਰਕੋਟਲਾ 'ਚ ਮੁਸਲਿਮ ਘਰੇਲੂ ਪੜ੍ਹੀਆਂ ਲਿਖੀਆਂ ਔਰਤਾ ਅਪਣੇ ਘਰਾਂ 'ਚੋਂ ਕੰਮ ਛੱਡ ਕੇ ਸੜਕਾਂ 'ਤੇ ਉੱਤਰੀਆਂ ਅਤੇ ਹੱਥ ਦੇ ਵਿੱਚ ਤਖਤੀਆਂ ਫੜ ਕੇ ਕੇਂਦਰ ਸਰਕਾਰ ਖਿਲਾਫ਼ ਇਸ ਨਵੇਂ ਬਣੇ ਕਾਨੂੰਨ ਖਿਲਾਫ ਵਿਰੋਧ ਦਰਜ ਕਰਵਾਇਆ। ਇਸ ਸਮੇਂ ਹਿੰਦੂ ਅਤੇ ਸਿੱਖ ਔਰਤਾ ਨੇ ਵੀ ਇਸ ਰੋਸ ਪ੍ਰਦਰਸ਼ਨ 'ਚ ਹਿੱਸਾ ਲਿਆ। ਇਸ ਮੌਕੇ ਮੁਸਲਿਮ ਔਰਤਾਂ ਹੀ ਨਹੀਂ ਬਲਕਿ ਗ਼ੈਰ ਮੁਸਲਿਮ ਹਿੰਦੂ ਅਤੇ ਸਿੱਖ ਭਾਈਚਾਰੇ ਦੀਆਂ ਔਰਤਾਂ ਵੀ ਮੁਸਲਿਮ ਭਾਈਚਾਰੇ ਦੀਆਂ ਔਰਤਾਂ, ਅੰਗਹੀਣ, ਨੇਤਰਹੀਣ ਔਰਤਾਂ ਵੀ ਇਸ ਵਿਰੋਧ ਦੇ ਵਿੱਚ ਇਕੱਠੀਆਂ ਨਜ਼ਰ ਆਈਆਂ। ਜਿਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਧਰਮ ਤੇ ਜਾਤ-ਪਾਤ ਦੇ ਨਾਂਅ 'ਤੇ ਲੋਕਾਂ ਨੂੰ ਪਾੜ ਪਾ ਰਹੀ ਹੈ ਜੋ ਕਿ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਹੋਈਆਂ ਇਨ੍ਹਾਂ ਔਰਤਾਂ ਨੇ ਮੋਦੀ ਸਰਕਾਰ ਖਿਲਾਫ ਨਵੇਂ ਬਣਾਏ ਕਾਨੂੰਨ ਖਿਲਾਫ ਸਖਤ ਵਿਰੋਧ ਦਿਖਾਇਆ।