← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ , 19 ਜਨਵਰੀ ; ਅਧਿਆਪਕ ਯੋਗਤਾ ਟੈਸਟ ਦੇਣ ਲਈ ਜਾਂਦੇ ਹੋਏ ਅਧਿਆਪਕਾਂ ਦੀਆਂ ਦੋ ਗੱਡੀਆਂ ਹਾਦਸਾਗ੍ਰਸਤ ਹੋ ਗਈਆਂ । ਅੱਜ ਸਵੇਰੇ ਸੰਘਣੀ ਧੁੰਦ ਅਤੇ ਹੋਣ ਕਾਰਨ ਵਹੀਕਲ ਇਕ ਦੂਜੇ ਦੇ ਪਿੱਛੇ ਕਤਾਰਾਂ ਬਣਾ ਕੇ ਚੱਲ ਰਹੇ ਸਨ । ਪਿੰਡ ਜੀਵਾਂ ਅਰਾਈਂ ਨੇੜੇ ਦੋ ਗੱਡੀਆਂ ਆਹਮੋ ਸਾਹਮਣੇ ਟਕਰਾਉਣ ਨਾਲ 2 ਜਣਿਆਂ ਦੇ ਮਮੂਲੀ ਅਤੇ ਇੱਕ ਅਧਿਆਪਕਾ ਦੇ ਸਿਰ ਤੇ ਸੱਟ ਵੱਜੀ । ਇਸ ਤਰ੍ਹਾਂ ਹੀ ਪਿੰਡ ਅਮੀਰ ਖਾਸ ਕੋਲ ਇੱਕ ਕਾਰ ਦੁਰਘਟਨਾ ਦਾ ਸ਼ਿਕਾਰ ਹੋਈ । ਵਰਨਣਯੋਗ ਹੈ ਕਿ ਜ਼ਿਲ੍ਹਾ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੀ ਨੌਜਵਾਨ ਪੀੜ੍ਹੀ ਅਧਿਆਪਨ ਕਿੱਤੇ ਨੂੰ ਅਪਣਾਉਣ ਨੂੰ ਤਰਜੀਹ ਦਿੰਦੀ ਹੈ । ਇਸ ਤੋਂ ਪਹਿਲਾਂ ਪੰਜਾਬ ਦੇ ਹੋਰਨਾਂ ਜਿਲ੍ਹਿਆਂ ਅੰਦਰਲੇ ਸਰਕਾਰੀ , ਪ੍ਰਾਇਵੇਟ ਸਕੂਲਾਂ ਅਤੇ ਕਾਲਜਾਂ ਅੰਦਰ ਇਨ੍ਹਾਂ ਜ਼ਿਲ੍ਹਿਆਂ ਨਾਲ ਸਬੰਧਤ ਹੀ ਅਧਿਆਪਕ ਨੌਕਰੀ ਕਰ ਰਹੇ ਹਨ । 19 ਜਨਵਰੀ ਦੀ ਸਵੇਰ ਟੈਟ ਦਾ ਟੈਸਟ ਹੋਣ ਕਾਰਨ ਫਿਰੋਜ਼ਪੁਰ ਫਾਜ਼ਿਲਕਾ ਸੜਕ ਅਤੇ ਫਾਜ਼ਿਲਕਾ ਮੁਕਤਸਰ ਸੜਕਾਂ ਉੱਪਰ ਕਾਰਾਂ ਜੀਪਾਂ ਦੀ ਭਾਰੀ ਆਮਦ ਦੇਖੀ ਗਈ । ਦੁਰਘਟਨਾਵਾਂ ਵਿੱਚ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲਾਂ ਵਿੱਚ ਇਲਾਜ ਲਈ ਪਹੁੰਚਾਇਆ ਗਿਆ ।
Total Responses : 930