← ਪਿਛੇ ਪਰਤੋ
ਜੇਕਰ ਕੁਝ ਕਾਨੂੰਨ ਦੀ ਕਿਤਾਬ 'ਚ ਸ਼ਾਮਲ ਹੋਣ ਤਾਂ ਤੁਹਾਨੂੰ ਉਸਦੀ ਪਾਲਣਾ ਕਰਨੀ ਪਵੇਗੀ : ਸਲਮਾਨ ਖੁਰਸ਼ੀਦ ਨੇ ਸਿੱਬਲ ਦੇ ਬਿਆਨ 'ਤੇ ਕੀਤੀ ਟਿੱਪਣੀ ਨਵੀਂ ਦਿੱਲੀ, 19 ਜਨਵਰੀ, 2020 : ਜੇਕਰ ਕੁਝ ਵੀ ਕਾਨੂੰਨ ਦੀ ਕਿਤਾਬ ਵਿਚ ਸ਼ਾਮਲ ਹੈ ਤਾਂ ਤੁਹਾਨੂੰ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ ਨਹੀਂ ਤਾਂ ਨਤੀਜੇ ਭੁਗਤਣੇ ਪੈਣਗੇ। ਇਹ ਕਹਿਣਾ ਹੈ ਕਿ ਸਾਬਕਾ ਕੇਂਦਰੀ ਮੰਤਰੀ ਤੇਸੀਨੀਅਰ ਆਗੁ ਸਲਮਾਨ ਖੁਰਸ਼ੀਦ ਦਾ। ਉਹ ਕਪਿਲ ਸਿੱਬਲ ਵੱਲੋਂ ਦਿੱਤੇ ਬਿਆਨ ਕਿ ਕੋਈ ਵੀ ਸੂਬਾ ਸੰਸਦ ਵੱਲੋਂ ਪਾਸ ਕਾਨੂੰਨ ਨੂੰ ਨਾਂਹ ਨਹੀਂ ਕਰ ਸਕਦਾ, 'ਤੇ ਪ੍ਰਤੀਕਰਮ ਦੇ ਰਹੇ ਸਨ। ਖੁਰਸ਼ੀਦ ਨੇ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸੁਪਰੀਮ ਕੋਰਟ ਮਾਮਲੇ ਵਿਚ ਦਖਲਅੰਦਾਜ਼ੀ ਨਹੀਂ ਕਰਦਾ ਤਾਂ ਫਿਰ ਇਹ ਕਾਨੂੰਨ ਦੀ ਕਿਤਾਬ ਵਿਚ ਸ਼ਾਮਲ ਰਹੇਗਾ। ਜੇਕਰ ਕੁਝ ਵੀ ਕਾਨੂੰਨ ਦੀ ਕਿਤਾਬ ਵਿਚ ਹੈ ਤਾਂ ਤੁਹਾਨੂੰ ਇਸਦੀ ਪਾਲਣਾ ਕਰਨੀ ਪਵੇਗੀ ਨਹੀਂ ਤਾਂ ਇਸਦੇ ਨਤੀਜੇ ਨਿਕਲਣਗੇ। ਉਹਨਾਂ ਕਿਹਾ ਕਿ ਇਹ ਅਜਿਹਾ ਮਾਮਲਾ ਹੈ ਜਿਥੇ ਸੂਬਾ ਸਰਕਾਰਾਂ ਦੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਤਿੱਖੇ ਮਤਭੇਦ ਹਨ। ਇਸ ਲਈ ਅਸੀਂ ਸੁਪਰੀਮ ਕੋਰਟ ਦੇ ਆਖਰੀ ਫੈਸਲੇ ਦੀ ਉਡੀਕ ਕਰਾਂਗੇ। ਅਖੀਰ ਨੂੰ ਸੁਪਰੀਮ ਕੋਰਟ ਫੈਸਲਾ ਕਰੇਗਾ ਅਤੇ ਉਦੋਂ ਤੱਕ ਕੁਝ ਵੀ ਕਿਹਾ ਨਾ ਕਿਹਾ ਆਰਜ਼ੀ ਗੱਲਾਂ ਹਨ।
Total Responses : 928