ਅਸ਼ੋਕ ਵਰਮਾ
ਬਠਿੰਡਾ,19 ਜਨਵਰੀ 2020: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਯਤਨ ਸਦਕਾ ਅੱਜ ਵੱਡੀ ਰਾਹਤ ਮਿਲੀ ਹੈ । ਜਾਣਕਾਰੀ ਅਨੁਸਾਰ ਨਗਰ ਨਿਗਮ ਬਠਿੰਡਾ ਦੇ ਲਾਈਨੋ ਪਾਰ ਇਲਾਕੇ ਵਿੱਚ ਕਰੀਬ ਦੋ ਲੱਖ ਦੀ ਆਬਾਦੀ ਰਹਿੰਦੀ ਹੈ ਜਿਸ ਨੂੰ ਬਿਜਲੀ ਦੇ ਬਿੱਲ ਭਰਨ ਲਈ ਬਾਜ਼ਾਰ ਵਿੱਚ ਆਉਣਾ ਪੈਂਦਾ ਸੀ ਕਿਉਂਕਿ ਪਿਛਲੇ ਸਮੇਂ ਲਾਈਨੋਪਾਰ ਇਲਾਕੇ ਵਿੱਚ ਖੁੱਲ੍ਹਿਆ ਬਿਜਲੀ ਦਫ਼ਤਰ ਬੰਦ ਹੋ ਗਿਆ ਸੀ ਅਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਨਵੇਂ ਮੀਟਰ ਲਗਾਉਣ ਅਤੇ ਬਿਜਲੀ ਭਰਨ ਲਈ ਸ਼ਹਿਰ ਆਉਣਾ ਪੈਂਦਾ ਸੀ ਪ੍ਰੰਤੂ ਹੁਣ ਦੁਬਾਰਾ ਇਸ ਇਲਾਕੇ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਅੱਜ ਪਰਸ ਰਾਮ ਨਗਰ ਵਿੱਚ ਬਿਜਲੀ ਦੇ ਬਿੱਲ ਭਰਨ ਲਈ ਪਾਵਰਕਾਮ ਦਾ ਸੈਂਟਰ ਖੁੱਲ੍ਹ ਗਿਆ ਹੈ ਜਿਸ ਦਾ ਰਸਮੀ ਉਦਘਾਟਨ ਸ਼ਹਿਰੀ ਪ੍ਰਧਾਨ ਅਰੁਣ ਵਧਾਵਣ , ਜੈਜੀਤ ਜੌਹਲ , ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ ਤੇ ਕਾਂਗਰਸੀ ਆਗੂ ਅਸ਼ੋਕ ਕੁਮਾਰ ਵੱਲੋਂ ਕੀਤਾ ਗਿਆ ਅਤੇ ਦੱਸਿਆ ਕਿ ਇਹ ਉਪਰਾਲਾ ਖ਼ਜ਼ਾਨਾ ਮੰਤਰੀ ਦੇ ਯਤਨ ਕਰਕੇ ਕਾਮਯਾਬ ਹੋਇਆ ਹੈ , ਲੈਣੋਂ ਪਾਰ ਇਲਾਕੇ ਦੇ ਕਾਂਗਰਸੀ ਵਰਕਰਾਂ ਅਤੇ ਲੋਕਾਂ ਦਾ ਇਕੱਠ ਕਰਕੇ ਜਾਣਕਾਰੀ ਵੀ ਦਿੱਤੀ ਗਈ | ਜੈਜੀਤ ਜੌਹਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਸ਼ਵਾਸ ਦੁਆਇਆ ਕਿ ਪੰਜਾਬ ਸਰਕਾਰ ਇਸ ਇਲਾਕੇ ਦੇ ਵਿਕਾਸ ਅਤੇ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਇਸ ਇਲਾਕੇ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਆਉਂਦੇ ਸਮੇਂ ਵਿੱਚ ਵਧੀਆ ਪਾਰਕ ,ਹਸਪਤਾਲ ਸਮੇਤ ਕਾਲਜ ਖੋਲ੍ਹਣ ਦੇ ਵੀ ਯਤਨ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਸੀਵਰੇਜ ਸਿਸਟਮ ਦੇ ਸੁਧਾਰ ਲਈ ਵੀ ਵੱਡੇ ਪੱਧਰ ਤੇ ਗ੍ਰਾਂਟ ਜਾਰੀ ਹੋਈ ਹੈ ਜਿਸ ਨਾਲ ਆਉਂਦੇ ਸਮੇਂ ਵਿੱਚ ਇਸ ਸਮੱਸਿਆ ਦਾ ਹੱਲ ਹੋਵੇਗਾ |
ਇਸ ਮੌਕੇ ਹਰਵਿੰਦਰ ਲੱਡੂ, ਵਿਪਨ ਮੀਤੂ, ਸੰਤੌਸ਼ ਮਹੰਤ, ਸੰਜੇ ਬਿਸਵਲ,ਜੁਗਰਾਜ ਸਿੰਘ,ਪਰਦੀਪ ਗੋਲਾ,ਸ਼ਾਮ ਲਾਲ ਜੈਨ
ਬਲਜੀਤ ਸਿੰਘ ਯੂਥ ਪ੍ਰਧਾਨ, ਰਾਣੀ,
ਜਗਪਾਲ ਸਿੰਘ, ਮਨਮੋਹਨ ਸਿੰਘ, ਹਰਵਿੰਦਰ ਲੱਡੂ, ਅਸ਼ਵਨੀ ,ਬੰਟੀ ,ਵਿਪਨ, ਮਿੱਤੂ, ਆਸੂ ਠਾਕਰ ਸਮੇਤ ਕਾਂਗਰਸ ਦੇ ਕੌਂਸਲਰ ਅਤੇ ਲੀਡਰਸ਼ਿਪ ਹਾਜ਼ਰ ਸੀ।