← ਪਿਛੇ ਪਰਤੋ
ਗੁਰਨਾਮ ਸਿੱਧੂ ਫਿਰੋਜ਼ਪੁਰ 19 ਜਨਵਰੀ 2020 : ਵਿਵੇਕਾਨੰਦ ਵਰਲਡ ਸਕੂਲ ਵਿਚ ਪੀ. ਐੱਸ. ਟੀ. ਈ. ਟੀ. 2020 ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਸਕੁਲ ਦੇ ਚੇਅਰਮੈਨ ਗੌਰਵ ਸਾਗਰ ਭਾਸਕਰ ਨ ਦੱਸਿਆ ਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਲੰਗਰ ਪ੍ਰਥਾ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਰਵਰਜਨਕ ਲੋਕਾਂ ਦੇ ਲਈ ਆਰੰਭ ਕੀਤਾ ਸੀ ਕਿ ਕੋਈ ਵੀ ਭੁੱਖਾ ਨਾ ਰਹੇ। ਅੱਜ ਵਿਵੇਕਾਨੰਦ ਵਰਲਡ ਸਕੂਲ ਨੇ ਉਨ੍ਹਾਂ ਦੇ ਮਾਰਗ 'ਤੇ ਚੱਲ ਕੇ ਲੋਕਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਕਿ ਦੂਰ ਤੋਂ ਆਉਣ ਵਾਲੇ ਯਾਤਰੀ ਅਤੇ ਉਹ ਵਿਦਿਆਰਥੀ ਜਿਨ੍ਹਾਂ ਦਾ ਦੋਵੇਂ ਸਮੇਂ 'ਤੇ ਪ੍ਰੀਖਿਆ ਹੈ ਉਨ੍ਹਾਂ ਨੂੰ ਖਾਣ ਦੀ ਦਿੱਕਤ ਨਾ ਆਵੇ। ਸਕੂਲ ਦੇ ਪ੍ਰਸ਼ਾਸਕ ਅਕਾਦਮਿਕ ਪਰਮਵੀਰ ਸ਼ਰਮਾ ਨੇ ਦੱਸਿਆ ਕਿ ਜੋ ਵਿਦਿਆਰਥੀ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਪ੍ਰੀਖਿਆ ਦੇਣ ਲਈ ਜਾਂਦੇ ਹਨ ਉਨ੍ਹਾਂ ਨੂੰ ਹਮੇਸ਼ਾ ਖਾਣਾ ਖਾਣ ਦੀ ਮੁਸ਼ਕਲ ਆਉਂਦੀ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਵਿਵੇਕਾਨੰਦ ਵਰਲਡ ਸਕੂਲ ਨੇ ਉਨ੍ਹਾਂ ਪ੍ਰੀਖਿਆਰਥੀਆਂ ਦੇ ਲਈ ਲੰਗਰ ਲਗਾਇਆ ਹੈ। ਸਕੂਲ ਦੇ ਉਪ ਪ੍ਰਧਾਨ ਅਚਾਰਿਆ ਵਿਪਨ ਸ਼ਰਮਾ ਨੇ ਦੱਸਿਆ ਕਿ ਅੱਜ ਵਿਵੇਕਾਨੰਦ ਵਰਲਡ ਸਕੂਲ ਨੇ ਪ੍ਰੀਖਿਆਰਥੀਆਂ ਲਈ ਲੰਗਰ ਦੀ ਵਿਵਸਥਾ ਕੀਤੀ ਗਈ, ਜਿਸ ਨੂੰ ਲੋਕਾਂ ਨੇ ਸਰਾਹਿਆ ਹੈ ਅਤੇ ਸਕੂਲ ਦੇ ਵੱਲੋਂ ਉਠਾਏ ਗਏ ਇਸ ਕਦਮ ਦੀ ਪ੍ਰਸੰਸਾ ਕੀਤੀ। ਸਕੂਲ ਦੇ ਉਪ ਪ੍ਰਧਾਨ ਅਚਾਰਿਆ ਸ਼੍ਰੀਮਤੀ ਕਰੁਣਾ ਸਕਸੈਨਾ ਅਨੁਸਾਰ ਸਕੂਲ ਖੁਦ ਸਮਾਜ ਭਲਾਈ ਦੇ ਕੰਮਾਂ ਵਿਚ ਅੱਗੇ ਰਹਿੰਦਾ ਹੈ ਇਸ ਲਈ ਅੱਜ ਸਕੂਲ ਵੱਲੋਂ ਪ੍ਰੀਖਿਆਰਥੀਆਂ ਲਈ ਲੰਗਰ ਦੀ ਵਿਵਸਥਾ ਕੀਤੀ ਗਈ।
Total Responses : 267