← ਪਿਛੇ ਪਰਤੋ
ਗੁਰਨਾਮ ਸਿੱਧੂ ਫਿਰੋਜ਼ਪੁਰ 19 ਜਨਵਰੀ 2020 : ਅੱਜ ਐਤਵਾਰ 10 ਵਜੇ ਇੰਡੀਅਨ ਐਕਸ ਸਰਵਿਸ ਜ਼ੀਰਾ ਦੀ ਮਹੀਨਾ ਵਾਰ ਮੀਟਿੰਗ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਕੈਪਟਨ ਜਗੀਰ ਸਿੰਘ ਫਿਰੋਜ਼ਪੁਰ ਦੇ ਬਲਾਕ ਪ੍ਰਧਾਨ ਨੇ ਕੀਤੀ। ਮੀਟਿੰਗ ਵਿਚ ਜਨਰਲ ਸਕੱਤਰ ਸੂਬੇਦਾਰ ਧੀਰਾ ਸਿੰਘ ਨੇ ਦੱਸਿਆ ਕਿ 14 ਜਨਵਰੀ 2020 ਨੂੰ ਵੈਟਰਨ ਡੇ 'ਤੇ 7 ਡਵੀਜ਼ਨ ਦੇ ਜਨਰਲ ਨਾਲ ਹੋਈ ਗੱਲਬਾਤ ਵਿਚ ਉਸ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਲਈ ਈ ਰਿਕਸ਼ਾ ਜੀਐੱਚ ਤੋਂ ਲੈ ਕੇ ਸੀਐੱਸਡੀ ਕੰਨਟੀਨ ਤੱਕ ਮੁਹੱਈਆ ਕੀਤਾ ਜਾਵੇਗਾ। ਸੀਐੱਸਡੀ ਤੋਂ ਸਮਾਨ ਲੈਣ ਲਈ ਵੀ 80 ਸਾਲ ਦੇ ਬਜ਼ੁਰਗਾਂ ਲਈ ਵੱਖ ਕਾਊਂਟਰ ਬਣਾਇਆ ਗਿਆ ਹੈ। ਸਾਬਕਾ ਸੈਨਿਕਾਂ ਨੂੰ ਜ਼ਿਲ੍ਹਾ ਸੈਨਿਕ ਬੋਰਡ ਅਤੇ 20 ਜੀਏਆਰਏ ਅਤੇ 21 ਗ੍ਰਨੇਡੀਅਰ ਯੂਨਿਟਾਂ ਨਾਲ ਰਾਬਤਾ ਕਾਇਮ ਕਰਕੇ ਕਿਸੇ ਦੀ ਵੀ ਪੈਨਸ਼ਨ ਸਬੰਧੀ ਮੁਸ਼ਕਲ ਹੈ ਤਾਂ ਆਪਣਾ ਹੱਲ ਕਰਵਾ ਸਕਦੇ ਹਨ। ਇਸੇ ਤਰ੍ਹਾਂ 7 ਡਵੀਜ਼ਨ ਵੱਲੋਂ ਸਾਬਕਾ ਸੈਨਿਕਾਂ ਦੇ ਰੁਕੀ ਹੋਈ ਪੈਨਸ਼ਨ ਅਤੇ ਹੋਰ ਗ੍ਰਾਂਟਾਂ ਵੀ ਤਕਰੀਬਨ 2 ਕਰੋੜ ਰੁਪਏ ਤੱਕ ਜਾਰੀ ਹੋ ਗਏ ਅਤੇ ਇਸ ਤਰ੍ਹਾਂ 15 ਤੋਂ ਜ਼ਿਆਦਾ ਆਦਮੀਆਂ ਨੂੰ ਨੌਕਰੀ ਲਈ ਮੱਦਦ ਕੀਤੀ ਗਈ ਹੈ। ਸਾਬਕਾ ਸੈਨਿਕਾਂ ਨੇ ਵੀ ਆਪਣੀਆਂ ਮੁਸ਼ਕਲਾਂ ਜਨਰਲ ਸਾਹਿਬ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਈਸੀਐੱਚਐੱਸ ਤੋਂ ਦਵਾਈ ਨਾ ਮਿਲਣਾ, ਡੀਫੈਂਸ ਕਾਲੌਨੀ ਬਨਾਉਣ ਬਾਰੇ, ਸਾਬਕਾ ਸੈਨਿਕਾਂ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਹੁੰਦੀ ਧੱਕੇਸ਼ਾਹੀ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜਨਰਲ ਨੇ ਭਰੋਸਾ ਦੁਆਇਆ ਕਿ ਤੁਹਾਡੀ ਪੁਲਿਸ ਪ੍ਰਸ਼ਾਸਨ ਦੇ ਨਾਲ ਜਲਦੀ ਮੁਲਾਕਾਤ ਕਰਵਾਈ ਜਾਵੇਗੀ।
Total Responses : 935