ਗੁਰਨਾਮ ਸਿੱਧੂ
ਫਿਰੋਜ਼ਪੁਰ 19 ਜਨਵਰੀ 2020 : ਸਿਵਲ ਸਰਜਨ ਫਿਰੋਜ਼ਪੁਰ ਡਾ. ਹਰੀ ਨਰਾਇਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਜ਼ਦੀਕੀ ਪਿੰਡ ਧੰਨਾ ਸ਼ਹੀਦ ਦੀ ਸਰਕਾਰੀ ਡਿਸਪੈਂਸਰੀ ਵਿਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਹ ਪਲਸ ਪੋਲੀਓ ਬੂੰਦਾਂ ਡਾ. ਪ੍ਰਵੀਨ ਰਾਣਾ ਦੀ ਅਗਵਾਈ ਵਿਚ ਪਿਲਾਈਆਂ ਗਈਆਂ। ਇਸ ਮੌਕੇ ਡਾ. ਪ੍ਰਵੀਨ ਰਾਣਾ ਨੇ ਦੱਸਿਆ ਕਿ ਅੱਜ ਪੂਰੇ ਪੰਜਾਬ ਵਿਚ ਛੋਟੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤ ਹੁਣ ਪੋਲੀਓ ਮੁਕਤ ਦੇਸ਼ ਬਣ ਚੁੱਕਾ ਹੈ, ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਵਿਚ ਇਸ ਤਰ੍ਹਾਂ ਦੇ ਕੇਸ ਪਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਪਲਸ ਪੋਲੀਓ ਬੂੰਦਾਂ, 19, 20 ਅਤੇ 21 ਜਨਵਰੀ 2020 ਤੱਕ ਪਿਲਾਈਆਂ ਜਾਣਗੀਆਂ। ਉਨ੍ਹਾਂ ਨੇ ਦੱÎਸਿਆ ਕਿ ਜੋ ਬੱਚੇ ਅੱਜ ਪੋਲੀਓ ਬੂੰਦਾਂ ਪੀਣ ਤੋਂ ਵਾਂਝੇ ਰਹਿ ਗਏ ਹਨ ਉਨ੍ਹਾਂ ਨੂੰ 20 ਅਤੇ 21 ਜਨਵਰੀ ਨੂੰ ਘਰ ਘਰ ਜਾ ਕੇ ਇਹ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਮਨਪ੍ਰੀਤ ਸਿੰਘ ਉਪ ਵੈਦ, ਬ੍ਰਹਮਾ ਦੇਵੀ ਟਰੇਂਡ ਦਾਈ, ਬਲਵੰਤ ਸਿੰਘ ਕਲਾਸ ਫੌਰ, ਆਸ਼ਾ ਵਰਕਰ ਕਰਮਜੀਤ ਕੌਰ, ਆਸ਼ਾ ਵਰਕਰ ਸਿਮਰਨਜੀਤ ਕੌਰ, ਸਰਪੰਚ ਬਿੱਕਰ ਸਿੰਘ, ਗੁਰਵਿੰਦਰ ਸਿੰਘ ਪੰਚਾਇਤ ਮੈਂਬਰ, ਲਖਵਿੰਦਰ ਸਿੰਘ ਪੰਚਾਇਤ ਮੈਂਬਰ, ਪ੍ਰੀਤ ਸਿੰਘ ਪੰਚਾਇਤ ਮੈਂਬਰ, ਸਤਪਾਲ ਸ਼ਰਮਾ ਪੰਚਇਤ ਮੈਂਬਰ, ਮੋਹਨ ਸਿੰਘ ਪ੍ਰਬੰਧਕ ਮੇਲਾ, ਜੁਗਰਾਜ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।