ਜਗਦੀਸ਼ ਥਿੰਦ
ਫਾਜ਼ਿਲਕਾ , 19 ਜਨਵਰੀ ;
ਦੇਸ਼ ਨੂੰ ਪੋਲੀਓ ਮੁਕਤ ਕਰਨ ਲਈ ਚਲਾਈ ਪਲਸ ਪੋਲੀਓ ਮੁਹਿੰਮ ਤਹਿਤ ਅੱਜ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਫਾਜ਼ਿਲਕਾ ਵੱਲੋਂ ਕੀਤੀ ਗਈ ।
ਰਾਸ਼ਟਰੀ ਪੋਲੀਓ ਮੁਹਿੰਮ ਦੇ ਤਹਿਤ ਸਿਵਲ ਸਰਜਨ ਫਾਜ਼ਿਲਕਾ ਡਾ ਕਟਾਰੀਆ ਨੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਬਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਮੁਹਿਮ ਦੀ ਸ਼ੁਰੂਆਤ ਕਰਦਿਆਂ ਉਹਨਾਂ ਬਚਿਆਂ ਨੂੰ ਖਿਡੌਣਿਆਂ ਦੀ ਸੁਗਾਤ ਵੀ ਦਿਤੀ।
ਇੱਸ ਮੌਕੇ ਤੇ ਡਾ. ਕਟਾਰੀਆ ਨੇ ਦੱਸਿਆ ਕਿ ਜਿਲ੍ਹਾ ਫਾਜ਼ਿਲਕਾ ਵਿਚ ਲਗਭਗ 132971 (0 ਤੋ 5 ਸਾਲ ) ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ ।
ਇਸ ਟੀਚੇ ਨੂੰ ਪੂਰਾ ਕਰਨ ਲਈ 603 ਬੂਥ ਬਣਾ ਕੇ ਓਹਨਾਂ ਦੀ ਨਿਗਰਾਨੀ ਲਈ 123 ਸੁਪਰਵਾਈਜ਼ਰ ਲਗਾਏ ਗਏ ਹਨ ।
ਜਿਲ੍ਹੇ ਦੇ 14 ਰੇਲਵੇ ਸਟੇਸ਼ਨ ,19 ਬੱਸ ਅੱਡਿਅਾਂ ਨੂੰ ਕਵਰ ਕਰਨ ਲਈ 102 ਟ੍ਰਾਂਸਿਟ ਬੂਥ ਵੀ ਬਣਾਏ ਗਏ ਹਨ ।
ਸਿਵਲ ਸਰਜਨ ਅਨੁਸਾਰ ਜਿਲ੍ਹੇ ਵਿੱਚ 785 ਹਾਈੇ ਰਿਸਕ ਸਥਾਨਾਂ ਜਿਵੇ ਇੱਟ ਭੱਠੇ ਤੇ ਮੌਜੂਦ ਪਰਵਾਸੀ ਮਜ਼ਦੂਰ ਤੇ ਬਾਹਰੋਂ ਆਈ ਵੀ ਲੇਬਰ ਸ਼ਾਮਿਲ ਹੈ।
ਇੱਸ ਮੌਕੇ ਤੇ ਸਿਵਲ ਸਰਜਨ ਫਾਜ਼ਿਲਕਾ ਨੇ ਸਾਰੇ ਜਿਲ੍ਹੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ 0-ਤੋ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਵਿਚ ਸਿਹਤ ਵਿਭਾਗ ਦਾ ਸਹਿਯੋਗ ਕਰਨ ।
ਉਹਨਾਂ ਕਿਹਾ ਕਿ ਜਿਲ੍ਹਾ ਫਾਜ਼ਿਲਕਾ ਨੂੰ ਪੋਲੀਓ ਦੇ ਕਿਸੇ ਵੀ ਖਤਰੇ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਡਾ ਹਰਚੰਦ ,
ਡਾ ਸੰਦੀਪ , ਡਾ ਕਵਿਤਾ
, ਡਾ ਰਿੰਕੂ ਵੀ ਹਾਜ਼ਿਰ ਸਨ।ਜ਼ਿਲਾ ਮਾਸ ਮੀਡੀਆ ਅਫਸਰ ਸ੍ਰੀ ਅਨਿਲ ਧਾਮੂ ਨੇ ਦਸਿਅਾ ਕੇ ਇਸ ਮੁਹਿੰਮ ਤਹਿਤ ਕੱਲ ਤੇ ਪਰਸੋਂ ਵੀ ਘਰ ਘਰ ਜਾ ਕੇ ਬਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ । ਜਿਲ੍ਹੇ ਦੇ ਲਗਭਗ 170210 ਘਰਾਂ ਨੂੰ ਵਿਜ਼ਿਟ ਕਰ ਕੇ ਹਰ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਾ ਯਕੀਨੀ ਬਨਾਇਆ ਜਾਵੇਗਾ । ਇਸ ਮੌਕੇ ਤੇ ਸੁਨੀਲ ਸੇਠੀ , ਰਾਜੇਸ਼ ਕੁਮਾਰ , ਦੇਵਿੰਦਰ ਕੌਰ , ਸੁਖਜਿੰਦਰ ਸਿੰਘ ਤੇ ਹੋਰ ਕਰਮਚਾਰੀ ਮੌਜ਼ੂਦ ਸਨ।