← ਪਿਛੇ ਪਰਤੋ
ਨਵੀਂ ਦਿੱਲੀ, 19 ਜਨਵਰੀ 2020 - ਕੇਂਦਰ ਸਰਕਾਰ ਵੱਲੋਂ ਨਵੇਂ ਸੰਸਦ ਭਵਨ ’ਚ ਲੋਕ ਸਭਾ ਦੀ ਇਮਾਰਤ ਨੂੰ ਮੁੜ–ਵਿਕਸਤ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਸਰਕਾਰ ਵੱਲੋਂ ਇਸ ਲਈ 2024 ਦੀ ਡੈੱਡਲਾਈਨ ਦਿੱਤੀ ਗਈ ਹੈ। ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਨਵੀਂ ਇਮਾਰਤ ’ਚ ਸਦਨ ਦੇ ਅੰਦਰ 900 ਸੀਟਾਂ ਹੋਣਗੀਆਂ। ਇਸ ਤੋਂ ਬਿਨਾਂ ਇਹ ਵੀ ਦੱਸ ਦੇਈਏ ਕਿ ਸਾਂਝੇ ਸੈਸ਼ਨ ਦੌਰਾਨ ਲੋਕ ਸਭਾ ’ਚ 1,350 ਸੰਸਦ ਮੈਂਬਰ ਆਰਾਮ ਨਾਲ ਬੈਠ ਸਕਦੇ ਹਨ ਅਤੇ ਸਾਂਝੇ ਸੈਸ਼ਨ ਦੌਰਾਨ ਇਨ੍ਹਾਂ ਦੋ ਸੀਟਾਂ ਵਾਲੇ ਬੈਂਚ ਉੱਤੇ ਤਿੰਨ ਸੰਸਦ ਮੈਂਬਰ ਬੈਠ ਸਕਣਗੇ। ਮਕਾਨ-ਉਸਾਰੀ ਤੇ ਸ਼ਹਿਰੀ ਕਾਰਜ ਮੰਤਰਾਲੇ ਵੱਲੋਂ ਇਸ ਯੋਜਨਾ ਨੂੰ ਤਿੰਨ ਗੇੜਾਂ ਵਿੱਚ ਮੁਕੰਮਲ ਕੀਤਾ ਜਾਵੇਗਾ। ਪਹਿਲੇ ਗੇੜ ਵਿੱਚ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੰਡੀਆ ਗੇਟ ਤੱਕ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਮੌਜੂਦ ‘ਸੈਂਟਰਲ ਵਿਸਟਾ’ ਖੇਤਰ ਨੂੰ 2021 ਤੱਕ ਨਵਾਂ ਰੂਪ ਦਿੱਤਾ ਜਾਣਾ ਹੈ। ਨਵੇਂ ਪ੍ਰੋਜੈਕਟ ਅਧੀਨ ਨਵੇਂ ਸਕੱਤਰੇਤ ਵਿੱਚ 10 ਇਮਾਰਤਾਂ ਬਣਾਈਆਂ ਜਾਣਗੀਆਂ। ਉੱਤਰੀ ਤੇ ਦੱਖਣੀ ਬਲਾੱਕ ਨੂੰ ਇੱਕ–ਇੱਕ ਕਰ ਕੇ ਅਜਾਇਬਘਰ ਵਿੱਚ ਤਬਦੀਲ ਕੀਤਾ ਜਾਵੇਗਾ। ਨਾਲ ਹੀ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਨੂੰ ਉਸ ਦੇ ਮੌਜੂਦਾ ਸਥਾਨ ਤੋਂ ਕਿਤੇ ਹੋਰ ਤਬਦੀਲ ਕੀਤਾ ਜਾ ਸਕਦਾ ਹੈ।
Total Responses : 188