ਰਾਂਚੀ, 10 ਜਨਵਰੀ 2020 - ਰਾਂਚੀ 'ਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਵੱਲੋਂ ਦੋ ਵਿਆਹ ਕਰਵਾਏ ਗਏ ਹਨ ਤੋਂ ਬਾਅਦ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਥਾਣੇ ਪਹੁੰਚੀ 'ਤੇ ਉਸ ਆਦਮੀ ਦੀਆਂ ਦੋਵਾਂ ਪਤਨੀਆਂ 'ਚ ਇੱਕ ਸਮਝੌਤਾ ਹੋਇਆ ਕਿ ਉਹ ਆਦਮੀ ਹਫਤੇ 'ਚ ਤਿੰਨ ਦਿਨ ਇੱਕ ਪਤਨੀ ਕੋਲ ਰਹੇਗਾ ਤੇ ਤਿੰਨ ਦਿਨ ਦਿਨ ਦੂਜੀ ਪਤਨੀ ਕੋਲ ਜਦੋਂ ਕਿ ਹਫਤੇ ਦੇ ਇੱਕ ਦਿਨ ਉਸ ਆਦਮੀ ਨੂੰ ਛੁੱਟੀ ਦਿੱਤੀ ਗਈ ਹੈ।
ਬੀਤੇ ਦਿਨ ਸ਼ਨੀਵਾਰ ਨੂੰ ਇਹ ਮਾਮਲਾ ਫਿਰ ਪੁਲਿਸ ਥਾਣੇ ਪਹੁੰਚਿਆਂ ਜਦੋਂ ਉਸ ਆਦਮੀ ਦੀ ਇੱਕ ਪਤਨੀ ਫਿਰ ਸ਼ਿਕਾਇਤ ਲੈ ਕੇ ਥਾਣੇ ਪਹੁੰਚੀ ਅਤੇ ਕਿਹਾ ਕਿ ਉਸ ਦਾ ਪਤੀ ਪਹਿਲੀ ਪਤਨੀ ਕੋਲ ਤਿੰਨ ਦਿਨ ਰਹਿਣ ਤੋਂ ਬਾਅਦ ਚੌਥੇ ਦਿਨ ਵਾਪਿਸ ਨਹੀਂ ਆਇਆ। ਜਦੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਥਾਣੇ ਬੁਲਾਇਆ ਅਤੇ ਉਨ੍ਹਾਂ ਦਾ ਸਮਝੌਤਾ ਕਰਵਾਇਆ ਅਤੇ ਦੂਜੀ ਪਤਨੀ ਨਾਲ ਭੇਜ ਦਿੱਤਾ ਗਿਆ।