← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ , 19 ਜਨਵਰੀ 2020 : ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਜਿਲ੍ਹਾ ਰੂਪਨਗਰ ਵਿਚ ਲਈ ਗਈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਸੁਚੱਜੇ ਢੰਗ ਨਾਲ ਸਫਲਤਾ ਪੂਰਵਕ ਅਤੇ ਵਧੀਆ ਪ੍ਰਬੰਧਾਂ ਨਾਲ ਸੰਪੰਨ ਹੋ ਗਈ ਇਸ ਸੰਬੰਧੀ ਜਿਲ੍ਹਾ ਸਿਖਿਆ ਅਫਸਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਦੇ 6 ਪ੍ਰੀਖਿਆ ਕੇਂਦਰਾਂ ਵਿਚ 4270 ਪ੍ਰੀਖਿਆਰਥੀਆਂ ਵਿੱਚੋ 2915 ਵਲੋਂ ਪ੍ਰੀਖਿਆ ਦਿੱਤੀ ਗਈ ਜਿਨ੍ਹਾਂ ਦੀ ਪ੍ਰਤੀਸ਼ਤਤਾ 68.55 ਬਣਦੀ ਹੈ ਓਹਨਾ ਦਸਿਆ ਕਿ ਪਹਿਲੇ ਪੇਪਰ ਵਿਚ 1695 ਵਿੱਚੋ 1162 ਅਤੇ ਦੂਜੇ ਪੇਪਰ ਵਿੱਚੋ 2575 ਵਿੱਚੋ 1752 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਇਸ ਤੋਂ ਬਾਅਦ ਸਕੂਲੀ ਸਿਖਿਆ ਦੇ ਡਾਇਰੈਕਟਰ ਜਨਰਲ ਮੁਹੰਮਦ ਤਾਇਅਬ ਨੇ ਪ੍ਰੀਖਿਆ ਕੇਂਦਰਾਂ ਦਾ ਦੋਰਾ ਕੀਤਾ ਅਤੇ ਪ੍ਰਬੰਧਾਂ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ । ਓਹਨਾਂ ਪ੍ਰੀਖਿਆ ਦੀ ਸਫਲਤਾ ਲਈ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਵੀ ਕੀਤੀ ਇਸ ਮੌਕੇ ਨੋਡਲ ਅਫਸਰ ਕਮਲਜੀਤ ਕੌਰ,ਉਪ ਜਿਲ੍ਹਾ ਸਿਖਿਆ ਅਫਸਰ ਸੁਰਿੰਦਰ ਪਾਲ ਸਿੰਘ ,ਹਰ ਭੁਪਿੰਦਰ ਕੌਰ . ਚਰਨਜੀਤ ਸਿੰਘ ਸੋਢੀ ਆਦਿ ਅਧਿਕਾਰੀ ਹਾਜ਼ਰ ਸਨ ।
Total Responses : 863