ਹਰੀਸ਼ ਕਾਲੜਾ
ਰੂਪਨਗਰ ,19 ਜਨਵਰੀ 2020: ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾਂ ਪੀਣ ਤੋਂ ਵਾਝਾ ਨਹੀ ਰਹਿਣਾ ਚਾਹੀਦਾ।ਚਾਹੇ ਕਿਸੇ ਬੱਚੇ ਨੇ ਪੋਲੀਓ ਦੀ ਖੁਰਾਕ ਪਹਿਲਾਂ ਵੀ ਪੀਤੀ ਹੈ ਜਾਂ ਬੱਚਾ ਬਿਮਾਰ ਹੈ, ਨਵ ਜੰਮਿਆ ਹੈ ਤਾਂ ਵੀ ਆਪਣੇ 0 ਤੋਂ 5 ਸਾਲ ਤੱਕ ਦੇઠઠਸਾਰੇ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਪਿਲਾਉਣੀ ਹਰ ਮਾਤਾ ਪਿਤਾ ਅਤੇ ਸਾਡਾ ਸਭ ਦਾ ਸਾਝਾ ਫਰਜ ਬਣਦਾ ਹੈ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕੇ।ਇਹ ਪ੍ਰਗਟਾਵਾ ਸਿਵਲ ਸਰਜਨ ਡਾ: ਐਚ.ਐਨ.ਸ਼ਰਮਾ ਨੇ ਅੱਜ 19 ਜਨਵਰੀ ਤੋਂ 21 ਜਨਵਰੀ ਤੱਕ ਚਲਾਈ ਜਾ ਰਹੀ ਨੈਸ਼ਨਲ ਪਲਸ ਪੋਲੀਓ ਮੁਹਿੰਮ ਦਾ ਸਿਹਤ ਵਿਭਾਗ ਅਤੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਸਥਾਨਕ ਬੇਲਾ ਚੋਂਕ ਵਿਖੇ ਲਗਾਏ ਗਏ ਪਲਸ ਪੋਲੀਓ ਬੂਥ ਦਾ ਉਦਘਾਟਨ ਕਰਦੇ ਹੋਏ ਕੀਤਾ ਗਿਆ। ਇਸ ਦੌਰਾਨ ਸਿਵਲ ਸਰਜਨ ਵੱਲੋ ਸਦਾਬਰਤ, ਸੀ.ਐਚ.ਸੀ ਭਰਤਗੜ੍ਹ, ਪਿੰਡ ਘਨੋਲਾ, ਘਨੋਲੀ ਅਤੇ ਬਿੱਕੋਂ ਵਿਖੇ ਬਣੇ ਪਲਸ ਪੋਲੀਓ ਬੂਥਾਂ ਦਾ ਨਿਰੀਖਣ ਵੀ ਕੀਤਾ ਗਿਆ।
ਜਿਲ੍ਹਾ ਟੀਕਾਕਰਨ ਅਫਸਰ ਡਾ: ਮੋਹਣ ਕਲੇਰ ਨੇ ਦੱਸਿਆ ਕਿ ਪਲਸ ਪੋਲੀਓ ਮੁਹਿਮ ਦੇ ਅੱਜ ਪਹਿਲੇ ਦਿਨ ਰੂਪਨਗਰ ਸ਼ਹਿਰ ਵਿਖੇ 3230 ਬੱਚਿਆਂ ਨੂੰ, ਕੀਰਤਪੁਰ ਸਾਹਿਬ ਵਿਖੇ 10354 ਬੱਚਿਆਂ ਨੂੰ ਭਰਤਗੜ੍ਹ ਵਿਖੇ 8198 ਬੱਚਿਆਂ ਨੂੰ, ਨੂਰਪੁਰਬੇਦੀ ਵਿਖੇ 6826 ਬੱਚਿਆਂ ਨੂੰ, ਚਮਕੌਰ ਸਾਹਿਬ ਵਿਖੇ 7146 ਬੱਚਿਆਂ ਨੂੰ, ਸ਼੍ਰੀ ਅਨੰਦਪੁਰ ਸਾਹਿਬ ਵਿਖੇ 2166 ਬੱਚਿਆਂ ਨੂੰ, ਮੋਰਿੰਡਾ ਵਿਖੇ 974 ਬੱਚਿਆ ਨੂੰ, ਨੰਗਲ ਵਿਖੇ 1159 ਬੱਚਿਆਂ ਨੂੰ, ਸੀ.ਡੀ ਰਾਜ ਨਗਰ ਵਿਖੇ 1600 ਬੱਚਿਆਂ ਨੂੰ ਅਤੇ ਪੂਰੇ ਜਿਲ੍ਹੇ ਵਿੱਚ 41653 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾ ਪਿਲਾਈਆਂ ਗਈਆਂ ਹਨ ਜ਼ੋ ਕਿ ਮਿੱਥੇ ਗਏ ਟੀਚੇ ਦਾ 65.13 ਪ੍ਰਤੀਸ਼ਤ ਹੈ ਅਤੇ ਅਗਲੇ ਦੋ ਦਿਨ 20 ਅਤੇ 21 ਜਨਵਰੀ ਨੂੰ ਬਾਕੀ ਰਹਿੰਦੇ ਬੱਚਿਆਂ ਨੂੰ ਘਰ-ਘਰઠઠਜਾ ਕੇ ਪੋਲੀਓ ਰੋਕੂ ਬੂੰਦਾ ਪਿਲਾਈਆਂ ਜਾਣਗੀਆਂ।
ਇਸ ਮੌਕੇ ਐਸ.ਐਮ.ਓ ਡਾ: ਤਰਸੇਮ ਸਿੰਘ, ਡਾ ਆਰ.ਐਸ. ਪਰਮਾਰ, ਡਾ. ਬੀ.ਐਸ. ਪਰਮਾਰ ਅਤੇ ਵੱਡੀ ਗਿਣਤੀ ਵਿੱਚ ਛੋਟੇ ਬੱਚੇ ਮੌਜੂਦ ਸਨ।