← ਪਿਛੇ ਪਰਤੋ
ਰਾਜਾਸਾਂਸੀ, 19 ਜਨਵਰੀ 2020 - ਅੰਮ੍ਰਿਤਸਰ 'ਚ ਧੁੰਦ ਦੇ ਕਾਰਨ ਹੋਏ ਖਰਾਬ ਮੌਸਮ ਦੇ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦਿੱਲੀ ਤੋਂ ਪੁੱਜਣ ਵਾਲੀ ਇੱਕ ਫਲਾਈਟ ਰੱਦ ਕੀਤੀ ਗਈ ਜਦੋਂ ਕਿ ਬਰਮਿੰਘਮ ਤੋਂ ਅੰਮ੍ਰਿਤਸਰ ਪੁੱਜੀ ਇੱਕ ਉਡਾਣ ਵੀ ਖਰਾਬ ਮੌਸਮ ਦੇ ਕਾਰਨ ਏਅਰਪੋਰਟ 'ਤੇ ਲੈਂਡ ਨਹੀਂ ਕਰ ਸਕੀ ਅਤੇ ਜਿਸ ਤੋਂ ਬਾਅਦ ਉਸ ਉਡਾਣ ਦਾ ਰੂਟ ਬਦਲ ਕੇ ਦਿੱਲੀ ਦੇ ਏਅਰਪੋਰਟ 'ਤੇ ਉਤਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬਰਮਿੰਘਮ ਤੋਂ ਅੰਮ੍ਰਿਤਸਰ ਪੁੱਜਣ ਵਾਲੀ ਫਲਾਈਟ ਠੀਕ ਸਮੇਂ 'ਤੇ ਏਅਰਪੋਰਟ ਪੁੱਜ ਗਈ ਸੀ ਪਰ ਮੌਸਮ ਖਰਾਬ ਹੋਣ ਕਾਰਨ ਉਤਾਰੀ ਨਹੀਂ ਜਾ ਸਕੀ ਅਤੇ ਆਪਣੇ ਮਿਥੇ ਸਮੇਂ ਤੋਂ ਕਰੀਬ 8 ਘੰਟੇ ਦੇਰੀ ਨਾਲ ਦਿੱਲੀ ਏਅਪੋਰਟ 'ਤੇ ਉੱਤਰੀ।
Total Responses : 189